ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਖਵਿੰਦਰ ਜੌਹਲ ਨੂੰ ਮਿਲੇਗਾ ਅਕਾਦਮੀ ਦਾ ਸਰਵਉੱਚ ਸਨਮਾਨ ‘ਫੈਲੋਸ਼ਿਪ’

06:06 AM Jun 11, 2025 IST
featuredImage featuredImage

ਸਤਵਿੰਦਰ ਬਸਰਾ
ਲੁਧਿਆਣਾ, 10 ਜੂਨ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪੁਰਸਕਾਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ 2023-2024 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਦਮੀ ਦਾ ਸਰਵਉੱਚ ਸਨਮਾਨ ‘ਫ਼ੈਲੋਸ਼ਿਪ’ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਦਿੱਤਾ ਜਾਵੇਗਾ। ਅਕਾਦਮੀ ਦੇ ਜਨਰਲ ਸਕੱਤਰ ਨੇ ਕਿਹਾ ਕਿ ‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ’ ਜਤਿੰਦਰ ਪੰਨੂ, ‘ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ’ ਨੀਤੂ ਅਰੋੜਾ, ‘ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ’ ਹਰਭਜਨ ਸਿੰਘ ਬਾਜਵਾ, ‘ਸ. ਕਰਤਾਰ ਸਿੰਘ ਸਮਸ਼ੇਰ ਯਾਦਗਾਰੀ ਪੁਰਸਕਾਰ’ ਡਾ. ਧਰਮ ਸਿੰਘ, ‘ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ’ ਡਾ. ਸਾਧੂ ਸਿੰਘ, ‘ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ’ ਡਾ. ਕੰਵਲਜੀਤ ਢਿੱਲੋਂ, ‘ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ’ ਡਾ. ਆਤਮਜੀਤ ਅਤੇ ਡਾ. ਸਾਹਿਬ ਸਿੰਘ ਅਤੇ ‘ਡਾ. ਮੋਹਨਜੀਤ ਯਾਦਗਾਰੀ ਪੁਰਸਕਾਰ’ ਮੀਤ ਅਨਮੋਲ ਨੂੰ ਦਿੱਤਾ ਜਾਵੇਗਾ। ‘ਅਮੋਲ ਪ੍ਰਤਾਪ ਯਾਦਗਾਰੀ ਪੁਰਸਕਾਰ’ ਜਸਵੀਰ ਮੰਡ ਅਤੇ ‘ਅੰਮ੍ਰਿਤਾ ਇਮਰੋਜ਼ ਪੁਰਸਕਾਰ’ ਸ੍ਰੀ ਸਿਧਾਰਥ ਨੂੰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਅਕਾਦਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਸੁਰਿੰਦਰ ਕੈਲੇ, ਡਾ. ਹਰੀ ਸਿੰਘ ਜਾਚਕ, ਵਾਹਿਦ (ਸਤਨਾਮ ਸਿੰਘ) ਸ਼ਾਮਲ ਹੋਏ। ਇਸ ਦੌਰਾਨ ਅਕਾਦਮੀ ਦੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅਕਾਦਮੀ ਵਲੋਂ ਦਿੱਤੇ ਜਾਂਦੇ ਇਹ ਸਨਮਾਨ ਦੋ ਸਾਲ ਬਾਅਦ ਇਕੋ ਵਾਰੀ ਸਨਮਾਨ ਸਮਾਗਮ ਮੌਕੇ ਭੇਟ ਕੀਤੇ ਜਾਇਆ ਕਰਨਗੇ।

Advertisement

Advertisement