ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ’ਵਰਸਿਟੀ ਵੱਲੋਂ ਅੰਡਰ-ਗਰੈਜੂਏਟ ਕੋਰਸਾਂ ਲਈ ਮੈਰਿਟ ਸੂਚੀ ਜਾਰੀ

11:07 AM Jun 16, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੂਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2024-25 ਦੇ ਅਕਾਦਮਿਕ ਸੈਸ਼ਨ ਲਈ ਅੰਡਰ-ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਕਾਊਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮੈਰਿਟ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਮੈਰਿਟ ਸੂਚੀ ਵਿੱਚ ਚੁਣੇ ਗਏ ਵਿਦਿਆਰਥੀ 18 ਜੂਨ ਨੂੰ ਸ਼ਾਮ 5 ਵਜੇ ਤੱਕ ਆਪਣੀ ਦਾਖ਼ਲਾ ਫ਼ੀਸ ਆਨਲਾਈਨ ਜਾਂ ਐੱਸਬੀਆਈ ਈ-ਕੁਲੈਕਟ ਵਿਧੀ ਰਾਹੀਂ ਅਦਾ ਕਰ ਸਕਦੇ ਹਨ। ਐੱਸਬੀਆਈ ਈ-ਕੁਲੈਕਟ ਵਿਧੀ ਰਾਹੀਂ ਫ਼ੀਸ ਦਾ ਭੁਗਤਾਨ ਕਰਨ ਵਾਲੇ ਵਿਦਿਆਰਥੀਆਂ ਲਈ 18 ਜੂਨ ਤੱਕ ਸਬੰਧਤ ਵਿਭਾਗ ਵਿੱਚ ਫ਼ੀਸ ਦੀ ਅਦਾਇਗੀ ਦੀ ਰਸੀਦ ਜਮ੍ਹਾਂ ਕਰਾਉਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਅਤੇ 14 ਜੂਨ ਨੂੰ ਕਾਊਂਸਲਿੰਗ ਸੈਸ਼ਨਾਂ ਵਿੱਚ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਵਿਖਾਇਆ ਗਿਆ। ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਖਾਸ ਤੌਰ ਉੱਤੇ ਪੰਜ ਸਾਲਾ ਏਕੀਕ੍ਰਿਤ ਬੀਬੀਏ, ਐੱਮਬੀਏ ਅਤੇ ਬੀਕਾਮ, ਐੱਮ.ਕਾਮ, ਬੀਕਾਮ (ਆਨਰਜ਼), ਬੀ. ਫਾਰਮੇਸੀ, ਬੀਪੀਟੀ ਹੋਟਲ ਅਤੇ ਟੂਰਿਜ਼ਮ ਮੈਨੇਜਮੈਂਟ, ਮਲਟੀ-ਡਿਸਿਪਲਨਰੀ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਸਾਰੇ ਇੰਜਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਦਾ ਵਧਿਆ ਹੋਇਆ ਰੁਝਾਨ ਵੇਖਣ ਨੂੰ ਮਿਲਿਆ। ਪ੍ਰੋ. ਬਾਂਸਲ ਨੇ ਦਾਖ਼ਲਾ ਸੈੱਲ ਦੇ ਕੋ-ਕੋਆਰਡੀਨੇਟਰਾਂ ਅਤੇ ਪ੍ਰੋਗਰਾਮਰ ਦਲਬੀਰ ਸਿੰਘ ਅਤੇ ਸੰਤਬੀਰ ਸਿੰਘ ਸਮੇਤ ਦਾਖ਼ਲਾ ਸੈੱਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ।

Advertisement

Advertisement