ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ’ਵਰਸਿਟੀ ਵਿੱਚ ਲੇਖਕ ਹਰਲੀਨ ਸਿੰਘ ਦੀ ਪੁਸਤਕ ’ਤੇ ਚਰਚਾ

05:27 AM May 07, 2025 IST
featuredImage featuredImage
ਲੇਖਕ ਦਾ ਸਨਮਾਨ ਕਰਦੇ ਹੋਏ ਡਾ. ਗੁਰਮੁਖ ਸਿੰਘ ਤੇ ਹੋਰ।

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 6 ਮਈ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਅਤੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵੱਲੋਂ ਲੇਖਕ ਹਰਲੀਨ ਸਿੰਘ ਦੀ ਪੁਸਤਕ ‘ਦਿ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ’ ਬਾਰੇ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਦੱਸਿਆ ਕਿ ਵੰਡ ਵੇਲੇ ਲੇਖਕ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਲੋਕਾਂ ਵਿਚ ਸ਼ੁਮਾਰ ਸੀ ਜਿਸ ਨੇ ਲੇਖਕ ਨੂੰ ਵੰਡ ਨਾਲ ਸਬੰਧਤ ਅਣਗੌਲਿਆ ਤੇ ਅਲਿਖਤ ਇਤਿਹਾਸ ਅਤੇ ਕਹਾਣੀਆਂ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ।
ਲੇਖਕ ਹਰਲੀਨ ਸਿੰਘ ਨੇ ਕਿਹਾ ਕਿ ਹਰ ਪੰਜਾਬੀ ਔਰਤ ਵਿਚ ਹੀਰ ਦਾ ਅੰਸ਼ ਸ਼ਾਮਲ ਹੈ ਕਿਉਂਕਿ ਹਰ ਪੰਜਾਬੀ ਔਰਤ ਦੇ ਜੀਵਨ ਵਿਚ ਹੀਰ ਵਾਂਗ ਸੰਘਰਸ਼ ਅਤੇ ਪ੍ਰਤੀਰੋਧ ਦੇਖਿਆ ਜਾ ਸਕਦਾ ਹੈ। ਇਹ ਪੁਸਤਕ ਇਤਿਹਾਸ ਵਿਚਲੀਆਂ ਉਨ੍ਹਾਂ ਔਰਤਾਂ ਬਾਰੇ ਹੈ, ਜਿਨ੍ਹਾਂ ਦਾ ਸੰਘਰਸ਼ ਅਤੇ ਵਜੂਦ ਅਣਗੌਲਿਆ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਉਹ ਇਤਿਹਾਸ ਵਿਚ ਗਵਾਚੀਆਂ ਰਹੀਆਂ ਹਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਇਹ ਪੁਸਤਕ ਇਤਿਹਾਸ ਦੀ ਦ੍ਰਿਸ਼ਟੀ ਤੋਂ ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਨੇੜਲੇ ਮਸਲਿਆਂ ਦੀ ਇਤਿਹਾਸ ਵਿਚ ਸ਼ਮੂਲੀਅਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮੋਨਿਕਾ ਸੱਭਰਵਾਲ ਨੇ ਕਿਹਾ ਕਿ ਇਤਿਹਾਸ ਕਦੇ ਵੀ ਨਿਰਪੱਖ ਨਹੀਂ ਹੁੰਦਾ। ਹਰ ਸਮੇਂ ਵਿਚ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਹਨ ਜਿਹੜੀਆਂ ਇਤਿਹਾਸ ਵਿਚ ਦਰਜ ਨਹੀਂ ਹੁੰਦੀਆਂ। ਇਸ ਪੁਸਤਕ ਵਿਚ ਅਜਿਹੀਆਂ ਹੀ ਔਰਤ ਨਾਇਕਾਵਾਂ ਦੀਆਂ ਕਹਾਣੀਆਂ ਸ਼ਾਮਲ ਹਨ ਜਿਨ੍ਹਾਂ ਦੀਆਂ ਕਹਾਣੀਆਂ ਨੇ ਸੁਣੇ ਜਾਣ ਲਈ ਬਹੁਤ ਇੰਤਜ਼ਾਰ ਕੀਤਾ।

Advertisement
Advertisement