ਪੰਜਾਬੀ ਯੂਨੀਵਰਸਿਟੀ ’ਚ ਦਾਖ਼ਲਾ ਪ੍ਰਕਿਰਿਆ ਜਾਰੀ
05:19 AM Jun 07, 2025 IST
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਅੰਡਰ-ਗਰੈਜੂਏਟ ਕੋਰਸਾਂ ਦੇ ਦਾਖ਼ਲਿਆਂ ਦੀ ਇੰਟਰਵਿਊ/ਕੌਂਸਲਿੰਗ ਦੇ ਦੂਜੇ ਦਿਨ ਵੀ ਰੌਣਕ ਰਹੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨਾਲ਼ ਗੱਲਬਾਤ ਕਰ ਕੇ ਸਮੱਸਿਆਵਾਂ ਵੀ ਜਾਣੀਆਂ। ਉਨ੍ਹਾਂ ਅੱਜ ਦਾ ਦੌਰਾ ਯੂਨੀਵਰਸਿਟੀ ਦੇ ਕੇਂਦਰੀ ਦਾਖ਼ਲਾ ਸੈੱਲ ਤੋਂ ਸ਼ੁਰੂ ਕੀਤਾ। ਇਸ ਉਪਰੰਤ ਉਹ ਸਮਾਜ ਵਿਗਿਆਨ ਵਿਭਾਗ, ਮਨੋਵਿਗਿਆਨ ਵਿਭਾਗ, ਅਰਥ ਸ਼ਾਸਤਰ ਵਿਭਾਗ, ਕਾਨੂੰਨ ਵਿਭਾਗ, ਅੰਗਰੇਜ਼ੀ ਵਿਭਾਗ, ਬਨਸਪਤੀ ਵਿਗਿਆਨ ਵਿਭਾਗ, ਬਾਇਓਟੈਕਨਾਲੋਜੀ ਵਿਭਾਗ ਥਾਵਾਂ ’ਤੇ ਗਏ। ਇਸ ਦੌਰੇ ਦੌਰਾਨ ਕੇਂਦਰੀ ਦਾਖ਼ਲਾ ਸੈੱਲ ਦੇ ਡਾਇਰੈਕਟਰ ਡਾ. ਗੁਲਸ਼ਨ ਬਾਂਸਲ ਉਨ੍ਹਾਂ ਦੇ ਨਾਲ ਰਹੇ। ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਅੰਡਰ ਗਰੈਜੂਏਟ ਕੋਰਸਾਂ ਦੇ ਦਾਖ਼ਲਿਆਂ ਲਈ ਵਿਦਿਆਰਥੀਆਂ ਦੀ ਮਦਦ ਲਈ ਐੱਨਐੱਸਐੱਸ ਦੇ 20 ਵਲੰਟੀਅਰਾਂ ਨੇ ਦਾਖ਼ਲਾ ਲੈਣ ਆਏ ਵਿਦਿਆਰਥੀਆਂ ਦੀ ਅਗਵਾਈ ਕੀਤੀ। -ਖੇਤਰੀ ਪ੍ਰਤੀਨਿਧ
Advertisement
Advertisement