ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਨੇ ਖੋਲ੍ਹਿਆ ਨਵਾਂ ਦਫ਼ਤਰ

06:04 AM Jun 11, 2025 IST
featuredImage featuredImage
ਨਵੇਂ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਨਾਟਕਕਾਰ ਦਵਿੰਦਰ ਦਮਨ ਅਤੇ ਨਿਰਮਲ ਰਿਸ਼ੀ।

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 10 ਜੂਨ
ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਮੁਹਾਲੀ ਦੇ ਸੈਕਟਰ 119 ਵਿੱਚ ਨਵਾਂ ਦਫ਼ਤਰ ਖੋਲ੍ਹਿਆ ਗਿਆ। ਦਫ਼ਤਰ ਦਾ ਉਦਘਾਟਨ ਉੱਘੀ ਅਦਾਕਾਰਾ ਅਤੇ ਸੰਸਥਾ ਦੀ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਅਤੇ ਸੰਸਥਾ ਦੇ ਪਹਿਲੇ ਪ੍ਰਧਾਨ ਨਾਟਕਕਾਰ ਦਵਿੰਦਰ ਦਮਨ ਨੇ ਕੀਤਾ। ਇਸ ਮੌਕੇ ਫ਼ਿਲਮੀ ਅਤੇ ਟੀਵੀ ਕਲਾਕਾਰ ਹਾਜ਼ਰ ਸਨ।
ਇਸ ਮੌਕੇ ਨਿਰਮਲ ਰਿਸ਼ੀ ਨੇ ਕਿਹਾ ਕਿ ਪਫ਼ਟਾ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ ਅਤੇ ਪੰਜਾਬੀ ਸਿਨੇਮੇ ਦੀ ਬਿਹਤਰੀ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਪਫ਼ਟਾ ਵੱਲੋਂ ਜਲਦੀ ਹੀ ਲਘੂ ਫ਼ਿਲਮਾਂ ਦਾ ਫੈਸਟੀਵਲ ਕਰਵਾਇਆ ਜਾਵੇਗਾ, ਜਿਸ ਨਾਲ ਨਿਰਦੇਸ਼ਕਾਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਨਿਰਦੇਸ਼ਕਾਂ ਨੂੰ ਨਵੇਂ ਕਲਾਕਾਰਾਂ ਨੂੰ ਫ਼ਿਲਮਾਂ ਵਿਚ ਕੰਮ ਦੇ ਵੱਧ ਮੌਕੇ ਦੇਣ ਲਈ ਪ੍ਰੇਰਿਤ
ਕੀਤਾ ਜਾਵੇਗਾ।
ਮੀਤ ਪ੍ਰਧਾਨ ਅਤੇ ਉੱਘੇ ਅਦਾਕਾਰ ਬੀਨੂੰ ਢਿਲੋਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਿਨੇਮਾ ਸਬੰਧੀ ਹਰ ਮਹੀਨੇ ਸੈਮੀਨਾਰ ਕਰਾਏ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨਾਲ ਫ਼ਿਲਮੀ ਕਲਾਕਾਰਾਂ ਅਤੇ ਨਿਰਦੇਸ਼ਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲੇਗੀ। ਇਸ ਮੌਕੇ ਨਾਟਕਕਾਰ ਦਵਿੰਦਰ ਦਮਨ, ਅਦਾਕਾਰ ਸ਼ਿਵੰਦਰ ਮਾਹਲ, ਉੱਘੀ ਅਦਾਕਾਰਾ ਸੁਨੀਤਾ ਧੀਰ, ਸੰਸਥਾ ਦੇ ਖਜ਼ਾਨਚੀ ਭਾਰਤ ਭੂਸ਼ਨ ਵਰਮਾ, ਅਦਾਕਾਰ ਮਲਕੀਤ ਸਿੰਘ ਰੌਣੀ, ਜਨਰਲ ਸਕੱਤਰ ਬੀਐਨ ਸ਼ਰਮਾ ਨੇ ਸੰਬੋਧਨ ਕੀਤਾ।
ਇਸ ਮੌਕੇ ਡਾ. ਰਣਜੀਤ ਸ਼ਰਮਾ, ਸਤਵੰਤ ਕੌਰ, ਰਾਜ ਧਾਲੀਵਾਲ, ਪੂਨਮ ਸੂਦ, ਦੀਦਾਰ ਗਿੱਲ, ਬਨਿੰਦਰ ਬੰਨੀ, ਪਰਮਜੀਤ ਭੰਗੂ, ਜਸਵੰਤ ਦਮਨ, ਸੀਮਾ ਕੌਸ਼ਲ, ਗੁਰਦਿਆਲ ਸਿੱਧੂ, ਬੌਬੀ ਮਾਵੀ, ਦਵਿੰਦਰ ਸਿੱਧੂ, ਵਿਨੋਦ ਸ਼ਰਮਾ, ਭੁਪਿੰਦਰ ਬਰਨਾਲਾ, ਤਰਸੇਮ ਪੌਲ, ਪਿੰਕੂ ਸੱਗੂ, ਮਨਰੀਤ ਹਾਜ਼ਰ ਸਨ।

Advertisement

Advertisement