ਪੰਜਾਬੀ ਪ੍ਰੋਮੋਸ਼ਨ ਫੋਰਮ ਵੱਲੋਂ ਪੰਜਾਬੀ ਜਮਾਤਾਂ ਦੇ 74ਵੇਂ ਸੈਸ਼ਨ ਦੀ ਸ਼ੁਰੂਆਤ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਪੰਜਾਬੀ ਪ੍ਰੋਮੋਸ਼ਨ ਫੋਰਮ ਦਿੱਲੀ ਵਲੋਂ 37ਵੇਂ ਵਰ੍ਹੇ ਦੇ 74ਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਬੁਆਇਜ਼ ਸੀਨੀਅਰ ਸੈਕੰਡਰੀ ਸਕੂਲ, ਦੇਵ ਨਗਰ ਨਵੀਂ ਦਿੱਲੀ ਵਿੱਚ ਹੋਏ ਇਸ ਸਮਾਗਮ ਦੀ ਆਰੰਭਤਾ ਭਾਈ ਹਰਦੀਪ ਸਿੰਘ, ਗੁਰਦੀਪ ਸਿੰਘ ਦੇ ਰਾਗੀ ਜੱਥੇ ਦੇ ਕੀਰਤਨ ਨਾਲ ਹੋਈ। ਇਸ ਮਗਰੋਂ ਸੰਸਥਾ ਦੇ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ, ਪਿਛਲੇ ਸਮੇਂ ਤੋਂ ਵੱਖ-ਵੱਖ ਥਾਵਾਂ ’ਤੇ ਲਗੇ ਕੈਂਪਾਂ ਬਾਰੇ ਤੇ ਫੋਰਮ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋੲੁ 37 ਵਰ੍ਹੇ ਦੀਆਂ ਕਲਾਸਾਂ ਦੀ ਰੂਪਰੇਖਾ ਦੀ ਜਾਣਕਾਰੀ ਵੀ ਦਿੱਤੀ। ਪ੍ਰਿੰਸੀਪਲ ਰਮਨਦੀਪ ਕੌਰ ਨੇ ਆਏ ਮਹਿਮਾਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ‘ਗੰਗਾ ਸਾਗਰ’ ਦੀ ਇਤਿਹਾਸਕ ਫੋਟੋ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਮਹਿਮਾਨਾਂ ਵਿੱਚ ਹਰਵਿੰਦਰ ਸਿੰਘ ਸੰਧੂ, ਚਰਨਜੀਤ ਸਿੰਘ, ਪ੍ਰਿੰਸੀਪਲ ਰਵਿੰਦਰਜੀਤ ਕੌਰ, ਇੰਦਰ ਸਿੰਘ ਲਾਂਬਾ, ਹਰਮੀਤ ਸਿੰਘ (ਜੀਐੱਮ), ਪ੍ਰਿਤਪਾਲ ਸਿੰਘ, ਡਾ. ਕੰਵਲਜੀਤ ਕੌਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਫੋਰਮ ਪਰਿਵਾਰ ਨਾਲ ਸਬੰਧਤ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਦੀ ਅਰਦਾਸ ਕੀਤੀ ਗਈ। ਇਨ੍ਹਾਂ ਵਿਛੜੀਆਂ ਰੂਹਾਂ ਵਿਚਫੋਰਮ ਦੇ ਅਧਿਆਪਕ ਬੀਬੀ ਸਰਬਜੀਤ ਕੌਰ, ਮਾਤਾ ਸੁਰਜੀਤ ਕੌਰ, ਬੀਬੀ ਹਰਭਜਨ ਕੌਰ, ਗੁਰਦੇਵ ਸਿੰਘ (ਸਾਬਕਾ ਮੈਂਬਰ ਗੁਰਦੁਆਰਾ ਕਮੇਟੀ), ਹਰਪਾਲ ਸਿੰਘ, ਰਾਮ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਪਿਤਾ ਦਲਜੀਤ ਸਿੰਘ, ਬੀਬੀ ਜਗਤਾਰ ਕੌਰ ਦੇ ਮਾਤਾ ਬੀਬੀ ਲਾਲ ਕੌਰ (ਯੂਕੇ) ਤੇ ਸਤਿਨਾਮ ਸਿੰਘ ਆਦਿ ਨਾਂ ਪ੍ਰਮੁੱਖ ਹਨ।