For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਯੂਨੀਅਨ ਸ਼ੇਰਪੁਰ ਦੇ ਅਹੁਦੇਦਾਰਾਂ ਦੀ ਚੋਣ

05:55 AM Jan 04, 2025 IST
ਪੰਚਾਇਤ ਯੂਨੀਅਨ ਸ਼ੇਰਪੁਰ ਦੇ ਅਹੁਦੇਦਾਰਾਂ ਦੀ ਚੋਣ
ਪੰਚਾਇਤ ਯੂਨੀਅਨ ਸ਼ੇਰਪੁਰ ਦੇ ਨਵੇਂ ਅਹੁਦੇਦਾਰ ਨਾਲ ਕੁਲਵੰਤ ਪੰਡੋਰੀ ਤੇ ਦਲਵੀਰ ਢਿੱਲੋਂ।
Advertisement

ਬੀਰਬਲ ਰਿਸ਼ੀ

Advertisement

ਸ਼ੇਰਪੁਰ, 3 ਜਨਵਰੀ
ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੀ ਚੋਣ ਮੀਟਿੰਗ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਦੇ ਘਰ ਪਿੰਡ ਸਲੇਮਪੁਰ ’ਚ ਹੋਈ। ਮੀਟਿੰਗ ਵਿੱਚ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਸਰਪੰਚ ਚਰਨਜੀਤ ਸਿੰਘ ਨੂੰ ਬਲਾਕ ਪ੍ਰਧਾਨ, ਸਰਪੰਚ ਰਣਜੀਤ ਕਾਲਾਬੂਲਾ, ਸਰਪੰਚ ਰਾਜਵਿੰਦਰ ਰਾਜੂ ਰੰਗੀਆਂ (ਦੋਵੇਂ ਸੈਕਟਰੀ) ਸਮੇਤ ਨੌਂ ਮੈਂਬਰੀ ਕਾਰਜਕਰਨੀ ਕਮੇਟੀ ਦੇ ਅਹੁਦੇਦਾਰ ਚੁਣੇ ਗਏ ਹਨ।  ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਦਲਵੀਰ ਸਿੰਘ ਢਿੱਲੋਂ ਅਤੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਦੀ ਖਾਸ ਮੌਜੂਦਗੀ ਦੌਰਾਨ ਹੋਈ ਚੋਣ ਦੌਰਾਨ ਸਰਪੰਚ ਜਸਵਿੰਦਰ ਸਿੰਘ ਘਨੌਰ ਕਲਾਂ, ਬਲਜੀਤ ਕੌਰ ਕਾਤਰੋਂ (ਦੋਵੇਂ ਸੀਨੀਅਰ ਮੀਤ ਪ੍ਰਧਾਨ), ਸਰਪੰਚ ਗਗਨਦੀਪ ਸਿੰਘ ਘਨੌਰੀ ਖੁਰਦ, ਸਰਪੰਚ ਰੂਪਾਲੀ ਭਗਵਾਨਪੁਰਾ, ਸਰਪੰਚ ਗੁਰਪ੍ਰੀਤ ਕੌਰ ਕੁੰਭੜਵਾਲ, ਸਰਪੰਚ ਦਵਿੰਦਰ ਸਿੰਘ ਵਜ਼ੀਦਪੁਰ ਬਧੇਸ਼ਾ (ਚਾਰੇ ਮੀਤ ਪ੍ਰਧਾਨ) ਚੁਣੇ ਗਏ। ਇਸ ਦੌਰਾਨ ਕੁਝ ਸਰਪੰਚਾਂ ਵੱਲੋਂ ਹਾਲੇ ਰਿਕਾਰਡ ਨਾ ਮਿਲਣ ਸਬੰਧੀ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਪਸ਼ਟ ਕਿਹਾ ਕਿ ਪੰਚਾਇਤ ਅਧਿਕਾਰੀ ਜਾਂ ਮੁਲਾਜ਼ਮਾਂ ਵਲੋਂ ਨਵੇਂ ਸਰਪੰਚਾਂ ਨੂੰ ਰਿਕਾਰਡ ਦੇਣ ਵਿੱਚ ਆਨਾਕਾਨੀ ਬਰਦਾਸ਼ਤਯੋਗ ਨਹੀਂ ਹੈ।

Advertisement

Advertisement
Author Image

Mandeep Singh

View all posts

Advertisement