ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਰਾਖਵਾਂਕਰਨ ਜ਼ਮੀਨ ਦੀ ਮਹਿੰਗੀ ਬੋਲੀ ਦੇਣ ਤੋਂ ਇਨਕਾਰ

05:05 AM May 09, 2025 IST
featuredImage featuredImage
ਪੰਜਾਬ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ।
ਰਮੇਸ਼ ਭਾਰਦਵਾਜ
Advertisement

ਲਹਿਰਾਗਾਗਾ 8 ਮਈ

ਨੇੜਲੇ ਪਿੰਡ ਗਾਗਾ ਵਿੱਚ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੀਟਿੰਗ ਇਕਾਈ ਪ੍ਰਧਾਨ ਜਥੇਦਾਰ ਭੋਲਾ ਸਿੰਘ ਦੀ ਪ੍ਰਧਾਨਗੀ ਵਿੱਚ ਦਲਿਤ ਭਾਈਚਾਰੇ ਦੀ ਮੀਟਿੰਗ ਹੋਈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਕਿਹਾ ਕਿ ਅੱਜ ਪਿੰਡ ਗਾਗਾ ਵਿਖੇ ਜਥੇਬੰਦੀ ਦੇ ਐਸੀ ਕੋਟੇ ਦੀ ਰਿਜ਼ਰਵ ਜਮੀਨ ਲਗਭਗ 22 ਏਕੜ ਦੀ ਬੋਲੀ ਕਰਨ ਵਾਸਤੇ ਬੀਡੀਪੀਓ ਦਫਤਰ ਲਹਿਰਾਗਾਗਾ ਦੇ ਪੰਚਾਇਤ ਅਫਸਰ ਅਤੇ ਪੰਚਾਇਤ ਸੈਕਟਰੀ ਸਮੇਤ ਗ੍ਰਾਮ ਪੰਚਾਇਤ ਪਹੁੰਚੇ ਅਤੇ ਪੰਚਾਇਤ ਸਕੱਤਰ ਦਰਸਨ ਸਿੰਘ ਨੇ ਲੋਕਾਂ ਦੀ ਹਾਜ਼ਰੀ ਵਿੱਚ ਬੋਲੀ ਕਰਾਉਣ ਦੀਆਂ ਸਰਕਾਰੀ ਹਦਾਇਤਾਂ ਨੂੰ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਅਫ਼ਸਰ ਹਰਪਾਲ ਸਿੰਘ ਨੇ ਸਰਕਾਰੀ ਹਦਾਇਤਾਂ ਮੁਤਾਬਕ ਪਿੱਛਲੇ ਸਾਲ ਦੇ ਚਕੌਤੇ ਨਾਲੋਂ 20 ਫ਼ੀਸਦੀ ਵਾਧੇ ਨਾਲ ਬੋਲੀ ਕਰਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਠੇਕੇ ਦਾ ਰੇਟ ਜ਼ਿਆਦਾ ਹੋਣ ਕਾਰਨ ਇਕੱਤਰ ਹੋਏ ਐੱਸਸੀ ਪਰਿਵਾਰਾਂ ਨੇ 20 ਫ਼ੀਸਦੀ ਵਾਧੇ ਦੇ ਨਾਲ ਬੋਲੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਾਲ ਤੋਂ ਰੇਟ ਘਟਾ ਕੇ ਸਸਤੇ ਠੇਕੇ ’ਤੇ ਜ਼ਮੀਨ ਦਿੱਤੀ ਜਾਵੇ। ਇਸ ਮੌਕੇ ਖ਼ਜ਼ਾਨਚੀ ਗੁਰਮੀਤ ਕੌਰ, ਜਨਰਲ ਸਕੱਤਰ ਸਤਿਗੁਰ ਸਿੰਘ, ਕਮੇਟੀ ਮੈਂਬਰ ਨਿਰਭੈ ਸਿੰਘ ਗੋਬਿੰਦਪੁਰਾ ਪਾਪੜਾ, ਗੋਰਾ ਸਿੰਘ, ਸੋਨੀ ਸਿੰਘ, ਜੀਤ ਸਿੰਘ ਗੁਡਾ, ਬੁਗਲੂ ਸਿੰਘ, ਰਾਣੀ ਕੌਰ, ਸਾਬਕਾ ਸਰਪੰਚ ਜਰਨੈਲ ਸਿੰਘ ਮੋਹਣੀ ਸਿੰਘ, ਕਾਲਾ ਸਿੰਘ ਅਤੇ ਬਿੰਦਰ ਸਿੰਘ ਹਾਜ਼ਰ ਸਨ।

Advertisement

ਸਹਿਮਤੀ ਨਾ ਬਣਨ ਕਾਰਨ ਬੋਲੀ ਰੱਦ: ਅਧਿਕਾਰੀ

ਮੌਕੇ ’ਤੇ ਪਹੁੰਚੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਸਣੇ ਸਾਰੇ ਸਰਕਾਰੀ ਅਮਲੇ ਨੇ ਕਾਰਵਾਈ ਰਿਪੋਰਟ ਲਿਖਦਿਆਂ ਕਿਹਾ ਕਿ ਬੋਲੀ ਸਮੇਂ ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਬਣੀ, ਜਿਸ ਕਰਕੇ ਐੱਸਸੀ ਕੋਟੇ ਦੀ ਜ਼ਮੀਨ ਦੀ ਬੋਲੀ ਰੱਦ ਕਰ ਦਿੱਤੀ ਗਈ। ਪੰਚਾਇਤ ਸਮਿਤੀ ਦੇ ਕਾਰਜਸਾਧਕ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਦੁਬਾਰਾ ਬੋਲੀ ਰੱਖੀ ਜਾਵੇਗੀ, ਜਿਸ ਬਾਰੇ ਐੱਸਸੀ ਭਾਈਚਾਰੇ ਨੂੰ ਤਿੰਨ ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ।

Advertisement