ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡੇ
05:25 AM Jan 03, 2025 IST
ਮੋਰਿੰਡਾ: ਸਥਾਨਕ ਬੀਡੀਪੀਓ ਦਫ਼ਤਰ ਵਿੱਚ ਹਲਕਾ ਵਿਧਾਇਕ ਚਰਨਜੀਤ ਸਿੰਘ ਨੇ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਮੋਰਿੰਡਾ ਹਰਕੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਪਿੰਡ ਦਤਾਰਪੁਰ ਦੀ ਪੰਚਾਇਤ ਨੂੰ ਰਿਵਾਰਡ ਮਨੀ ਵਜੋਂ ਪੰਜ ਲੱਖ ਰੁਪਏ ਦਾ ਚੈੱਕ, ਪਿੰਡ ਬੂਰਮਾਜਰਾ ਦੀ ਪੰਚਾਇਤ ਨੂੰ ਲਾਇਬ੍ਰੈਰੀ ਲਈ ਢਾਈ ਲੱਖ ਰੁਪਏ ਦਾ ਚੈੱਕ, ਪਿੰਡ ਮਾਨਖੇੜੀ ਦੀ ਪੰਚਾਇਤ ਨੂੰ ਲਿਕਡ ਵੇਸਟ ਮੈਨੇਜਮੈਂਟ ਲਈ ਇਕ ਲੱਖ ਰੁਪਏ ਦਾ ਚੈੱਕ, ਪਿੰਡ ਬਹਿਬਲਪੁਰ ਦੀ ਪੰਚਾਇਤ ਨੂੰ ਸੋਲਿਡ ਵੇਸਟ ਮੈਨੇਜਮੈਂਟ ਲਈ 2 ਲੱਖ ਰੁਪਏ ਅਤੇ ਪਿੰਡ ਕਾਂਜਲਾ ਦੀ ਪੰਚਾਇਤ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ। -ਪੱਤਰ ਪ੍ਰੇਰਕ
Advertisement
Advertisement