ਪੰਚਾਂ, ਸਰਪੰਚਾਂ ਤੇ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮ
ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਭਾਰਤ ਸਰਕਾਰ) ਵੱਲੋਂ ਬੀਡੀਪੀਓ ਦਫ਼ਤਰ ਪਟਿਆਲਾ (ਦਿਹਾਤੀ) ਵਿੱਚ ਪਰਵਾਣੂ ਬ੍ਰਾਂਚ ਦੇ ਕਿਸਾਨਾਂ ਲਈ ਖੇਤੀ ਦੇ ਅਧਾਰਿਤ ਅਤੇ ਹੋਰ ਲੋੜਾਂ ਅਨੁਸਾਰ ਜ਼ਿਲ੍ਹੇ ਵਿੱਚ ਦਸਵਾਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਚਾਂ ਤੇ ਸਕੱਤਰਾਂ ਨੂੰ ਜਾਣਕਾਰੀ ਅਧਾਰਿਤ ਈ- ਕਿਤਾਬਚਾ ਵੰਡਿਆ।
ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਕਿਸੇ ਵੀ ਵਿਕਾਸ ਗਤੀਵਿਧੀ ਜਾਂ ਨਿੱਜੀ ਲੋੜਾਂ ਲਈ ਗੁਣਵੱਤਾ ਵਾਲੀਆਂ ਚੀਜ਼ਾਂ ਦੀ ਖਰੀਦ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਭਾਗੀਦਾਰਾਂ ਨੇ ਬੀਆਈਐੱਸ ਕੇਅਰ ਐਪ ਵੀ ਆਪਣੇ ਮੋਬਾਈਲਾਂ ’ਚ ਡਾਊਨਲੋਡ ਕੀਤੀ ਅਤੇ ਅਸਲ ਆਈਐੱਸਆਈ ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਸਿੱਖਿਆ।
ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਬੀਆਈਐਸ ਦੁਆਰਾ ਪ੍ਰਦਾਨ ਕੀਤੀ ਗਈ ਸਰੋਤ ਸਮੱਗਰੀ ਭਾਗੀਦਾਰਾਂ ਵਿੱਚ ਵੰਡੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਬੀ ਆਈ ਐਸ ਦੇ ਰਿਸੋਰਸ ਪਰਸਨ ਦੁਆਰਾ ਪੰਚਾਇਤ ਪੱਧਰ 'ਤੇ ਮਿਆਰਾਂ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ ਗਈ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ ਆਈ ਐਸ ਕੇਅਰ ਐਪ 'ਤੇ ਚਰਚਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।