ਪੰਚਾਂ, ਸਰਪੰਚਾਂ ਅਤੇ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮ
05:25 AM May 09, 2025 IST
ਸਮਾਣਾ: ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ, ਭਾਰਤ ਸਰਕਾਰ) ਵਲੋਂ ਬੀਡੀਪੀਓ ਦਫ਼ਤਰ ਸਮਾਣਾ ਬਲਾਕ ਵਿੱਚ ਪਰਵਾਣੂ ਬ੍ਰਾਂਚ ਦੇ ਡਾਇਰੈਕਟਰ ਐੱਸਸੀ ਨਾਇਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਲਈ ਖੇਤੀ ਦੇ ਅਧਾਰਿਤ ਅਤੇ ਹੋਰ ਲੋੜਾਂ ਅਨੁਸਾਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਤਕਰੀਬਨ 70 ਸਰਪੰਚਾਂ, ਪੰਚਾਂ ਅਤੇ ਸਕੱਤਰਾਂ ਨੂੰ ਜਾਣਕਾਰੀ ਅਧਾਰਿਤ ਈ- ਕਿਤਾਬਚਾ ਵੰਡਿਆ ਗਿਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਇਸ਼ਾ ਸਿੰਗਲ ਦੇ ਸਹਿਯੋਗ ਨਾਲ ਸਮਾਣਾ ਬਲਾਕ ਵਿੱਚ ਕਰਵਾਏ ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਕਿਸੇ ਵੀ ਵਿਕਾਸ ਗਤੀਵਿਧੀ ਜਾਂ ਨਿੱਜੀ ਲੋੜਾਂ ਲਈ ਗੁਣਵੱਤਾ ਵਾਲੀਆਂ ਚੀਜ਼ਾਂ ਦੀ ਖਰੀਦ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਬੀਡੀਪੀਓ ਘਨੌਰ ਸੁਖਵਿੰਦਰ ਸਿੰਘ ਟਿਵਾਣਾ ਨੇ ਬੀਆਈਐੱਸ ਦੇ ਰਿਸੋਰਸ ਪਰਸਨ ਦਲਬੀਰ ਸਿੰਘ ਦਾ ਜਾਗਰੂਕਤਾ ਪ੍ਰੋਗਰਾਮ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement