ਪੰਚਕੂਲਾ ਪੁਲੀਸ ਵੱਲੋਂ 20 ਡਰਾਈਵਰਾਂ ਦੇ ਚਲਾਨ
05:38 AM May 10, 2025 IST
ਪੱਤਰ ਪ੍ਰੇਰਕ
ਪੰਚਕੂਲਾ, 9 ਮਈ
Advertisement
ਟ੍ਰੈਫਿਕ ਪੁਲੀਸ ਪੰਚਕੂਲਾ ਨੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਹਾਦਸੇ ਘਟਾਉਣ ਦੇ ਉਦੇਸ਼ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਪੰਚਕੂਲਾ ਟ੍ਰੈਫਿਕ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਚੈੱਕ ਪੋਸਟ ਦੌਰਾਨ ਪੁਲੀਸ ਨੇ ਰਾਤ ਨੂੰ ਐਲਕੋਸੈਂਸਰ ਦੀ ਮਦਦ ਨਾਲ 900 ਤੋਂ ਵੱਧ ਡਰਾਈਵਰਾਂ ਦੀ ਜਾਂਚ ਕੀਤੀ, ਜਿਸ ਦੌਰਾਨ 20 ਡਰਾਈਵਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਰਾਈਵਰਾਂ ਦੇ ਚਲਾਨ ਕੱਟੇ ਗਏ ਅਤੇ 2 ਵਾਹਨ ਵੀ ਜ਼ਬਤ ਕੀਤੇ ਗਏ। ਉਨ੍ਹਾਂ ਨੇ ਡਰਾਈਵਰਾਂ ਨੂੰ ਆਪਣੀ ਤੇ ਲੋਕਾਂ ਦੀ ਸੁਰੱਖਿਆ ਹਿੱਤ ਸ਼ਰਾਬ ਨਾ ਪੀ ਕੇ ਵਾਹਨ ਚਲਾਉਣ ਅਪੀਲ ਵੀ ਕੀਤੀ।
Advertisement
Advertisement