ਪ੍ਰੇਮ ਵਿਆਹ ਕਰਵਾਉਣ ਵਾਲੇ ਨੇ ਫਾਹਾ ਲਿਆ
05:58 AM May 17, 2025 IST
ਪੰਕਜ ਕੁਮਾਰ
ਅਬੋਹਰ, 16 ਮਈ
ਇੱਥੋਂ ਨੇੜਲੇ ਪਿੰਡ ਬਹਾਵਵਾਲਾ ਵਾਸੀ ਸੁਖਵੰਤ ਸਿੰਘ ਨੇ ਆਪਣੀ ਪਤਨੀ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਸੁਖਵੰਤ ਨੇ ਛੇ ਮਹੀਨੇ ਪਹਿਲਾਂ ਆਪਣੇ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਥਾਣਾ ਬਹਾਵਵਾਲਾ ਮੁਖੀ ਦਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੁਖਵੰਤ ਤੇ ਉਸ ਦੀ ਪਤਨੀ ਵਿਆਹ ਤੋਂ ਬਾਅਦ ਕਿਤੇ ਹੋਰ ਰਹਿਣ ਲੱਗੇ ਸਨ। ਇਸ ਸਮੇਂ ਦੌਰਾਨ ਕਰੀਬ ਮਹੀਨਾ ਪਹਿਲਾਂ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ। ਇਸ ਮਗਰੋਂ ਦੋਵੇਂ ਪਤੀ-ਪਤਨੀ ਪਿੰਡ ਵਾਪਸ ਆ ਗਏ ਸਨ ਪਰ ਕੁੜੀ ਆਪਣੇ ਸਹੁਰੇ ਪਰਿਵਾਰ ਤੋਂ ਵੱਖ ਰਹਿਣ ਲਈ ਆਖ ਰਹੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਸੁਖਵੰਤ 13 ਮਈ ਨੂੰ ਘਰ ਚਲਾ ਗਿਆ ਤੇ ਕੱਲ੍ਹ ਪਿੰਡ ਤੋਂ ਕੁਝ ਦੂਰ ਦਰੱਖਤ ਨਾਲ ਲਟਕਦੀ ਉਸ ਦੀ ਲਾਸ਼ ਮਿਲੀ ਸੀ।
Advertisement
Advertisement