ਪ੍ਰਾਈਮ ਵੀਡੀਓਜ਼ ’ਤੇ ਰਿਲੀਜ਼ ਹੋਵੇਗੀ ‘ਗਰਾਮ ਚਿਕਿਤਸਾਲਯ’
06:12 AM Apr 30, 2025 IST
ਨਵੀਂ ਦਿੱਲੀ:
Advertisement
ਸੀਰੀਜ਼ ‘ਗਰਾਮ ਚਿਕਿਤਸਾਲਯ’ ਨੌਂ ਮਈ ਤੋਂ ਪ੍ਰਾਈਮ ਵੀਡੀਓਜ਼ ’ਤੇ ਦੇਖੀ ਜਾ ਸਕੇਗੀ। ਸਟ੍ਰੀਮਿੰਗ ਪਲੈਟਫਾਰਮ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਵਿੱਚ ਅਮੋਲ ਪਰਾਸ਼ਰ ਅਤੇ ਵਿਨਯ ਪਾਠਕ ਨੇ ਮੁੱਖ ਕਿਰਦਾਰ ਨਿਭਾਏ ਹਨ। ਇਸ ਨੂੰ ਦੀਪਕ ਕੁਮਾਰ ਮਿਸ਼ਰਾ ਨੇ ਬਣਾਇਆ ਹੈ। ਇਸ ਸੀਰੀਜ਼ ਦੇ ਲੇਖਕ ਵੈਭਵ ਸੁਮਨ ਅਤੇ ਸ਼੍ਰੇਆ ਸ੍ਰੀਵਾਸਤਵਾ ਅਤੇ ਨਿਰਦੇਸ਼ਨ ਰਾਹੁਲ ਪਾਂਡੇ ਨੇ ਕੀਤਾ ਹੈ। ਇਸ ਸੀਰੀਜ਼ ਵਿੱਚ ਡਾਕਟਰ ਦੀ ਕਹਾਣੀ ਹੈ। ਉਸ ਦਾ ਪਿਛੋਕੜ ਸ਼ਹਿਰ ਦਾ ਹੈ ਅਤੇ ਉਸ ਨੂੰ ਛੋਟੇ ਕਸਬੇ ਦੇ ਸਿਹਤ ਕੇਂਦਰ ’ਤੇ ਨੌਕਰੀ ਕਰਨੀ ਪੈਂਦੀ ਹੈ। ਇਸ ਸੀਰੀਜ਼ ਵਿੱਚ ਅਕਾਂਸ਼ਾ ਰੰਜਨ ਕਪੂਰ, ਆਨੰਦੇਸ਼ਵਰ ਦਿਵੇਦੀ, ਆਕਾਸ਼ ਮਖੀਜਾ ਅਤੇ ਗਰਿਮਾ ਵਿਕਰਾਂਤ ਸਿੰਘ ਵੀ ਹਨ। ਇਹ ਸੀਰੀਜ਼ ਦਿ ਵਾਇਰਲ ਫੀਵਰ (ਟੀਵੀਐੱਫ) ਦੇ ਬੈਨਰ ਹੇਠ ਬਣਾਈ ਗਈ ਹੈ। ਪ੍ਰਾਈਮ ਵੀਡੀਓ ਨੇ ਇਸ ਸਬੰਧੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਦਿੱਤੀ ਹੈ। ਇਸ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਇਹ ਨਵੀਂ ਸੀਰੀਜ਼ ਨੌਂ ਮਈ ਤੋਂ ਦੇਖੀ ਜਾ ਸਕਦੀ ਹੈ। -ਪੀਟੀਆਈ
Advertisement
Advertisement