ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚੋਂ 17 ਲੱਖ ਰੁਪਏ ਚੋਰੀ

06:35 AM Dec 27, 2024 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਲੁਧਿਆਣਾ, 26 ਦਸੰਬਰ

ਡਾਬਾ ਲੋਹਾਰਾ ਇਲਾਕੇ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਸ਼ਿਮਲਾਪੁਰੀ ਵਾਸੀ ਵਿਸ਼ਾਲ ਧਵਨ ਦੇ ਦਫ਼ਤਰ ਦਾ ਤਾਲਾ ਤੋੜ ਕੇ ਕੁਝ ਅਣਪਛਾਤੇ ਵਿਅਕਤੀ 17 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਵਿਸ਼ਾਲ ਬੁੱਧਵਾਰ ਸਵੇਰੇ ਦਫ਼ਤਰ ਖੋਲ੍ਹਣ ਲਈ ਪਹੁੰਚਿਆ। ਦਫ਼ਤਰ ਪੁੱਜਣ ’ਤੇ ਉਸ ਨੂੰ ਤਾਲਾ ਟੁੱਟਿਆ ਦਿਖਿਆ ਜਿਸ ਮਗਰੋਂ ਉਸ ਨੇ ਅੰਦਰ ਜਾ ਕੇ ਸਾਰਾ ਸਾਮਾਨ ਚੈੱਕ ਕੀਤਾ। ਅੰਦਰ ਦਰਾਜ਼ ਵਿੱਚ ਪਏ ਪੈਸੇ ਮੌਜੂਦ ਨਹੀਂ ਸਨ। ਇਸ ਮਰਗੋਂ ਵਿਸ਼ਾਲ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।

Advertisement

ਮੌਕੇ ’ਤੇ ਪੁਲੀਸ ਦੇ ਪਹੁੰਚਣ ਮਗਰੋਂ ਉਨ੍ਹਾਂ ਦਫ਼ਤਰ ਖੋਲ੍ਹਿਆ। ਦਫ਼ਤਰ ਦੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਮੇਨ ਟੇਬਲ ਦੇ ਦਰਾਜ ਵਿੱਚ ਰੱਖੇ ਹੋਏ 17 ਲੱਖ ਰੁਪਏ ਗਾਇਬ ਸਨ। ਥਾਣਾ ਡਾਬਾ ਦੀ ਪੁਲੀਸ ਨੇ ਵਿਸ਼ਾਲ ਧਵਨ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।

ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਸ਼ਾਲ ਧਵਨ ਇਲਾਕੇ ਵਿੱਚ ਪ੍ਰਾਪਰਟੀ ਡੀਲਿੰਗ ਦਾ ਕਾਰੋਬਾਰ ਕਰਦਾ ਹੈ। ਉਹ ਜਾਇਦਾਦਾਂ ਖਰੀਦਦਾ ਤੇ ਵੇਚਦਾ ਹੈ। ਦੋ ਦਿਨ ਪਹਿਲਾਂ ਕਿਸੇ ਨੇ ਉਸ ਨੂੰ ਪ੍ਰਾਪਰਟੀ ਡੀਲ ਲਈ ਪੈਸੇ ਦਿੱਤੇ ਸਨ। ਵਿਸ਼ਾਲ ਨੇ ਇੱਕ ਹੋਰ ਥਾਂ ਕੋਈ ਸੌਦਾ ਕਰਨਾ ਸੀ ਇਸ ਲਈ ਉਸ ਨੇ ਪੈਸੇ ਦਫ਼ਤਰ ਵਿੱਚ ਹੀ ਰੱਖੇ ਹੋਏ ਸਨ। ਵਿਸ਼ਾਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਰੋਜ਼ ਵਾਂਗ ਮੰਗਲਵਾਰ ਰਾਤ ਨੂੰ ਦਫ਼ਤਰ ਬੰਦ ਕਰ ਕੇ ਘਰ ਚਲਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚੋਰ ਦਫ਼ਤਰ ਦੇ ਪਿਛਲੇ ਪਾਸੇ ਤੋਂ ਅੰਦਰ ਦਾਖਲ ਹੋਏ ਸਨ। ਜਾਂਚ ਅਧਿਕਾਰੀ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

Advertisement