ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਇਮਰੀ ਖੇਡਾਂ: ਭੈਣੀਬਾਘਾ ਸਕੂਲ ਨੇ ਜਿੱਤੀ ਓਵਰਆਲ ਟਰਾਫੀ

07:10 AM Oct 10, 2023 IST
ਡੀਈਓ ਰੂਬੀ ਬਾਂਸਲ ਭੈਣੀਬਾਘਾ ਸਕੂਲ ਨੂੰ ਟਰਾਫ਼ੀ ਦਿੰਦੇ ਹੋਏ। ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 9 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਭੈਣੀਬਾਘਾ ਵਿੱਚ ਹੋਏ ਕਲੱਸਟਰ ਭਾਈਦੇਸਾ ਦੇ ਪ੍ਰਾਇਮਰੀ ਖੇਡ ਮੁਕਾਬਲਿਆਂ ਦੌਰਾਨ ਮੇਜ਼ਬਾਨ ਭੈਣੀਬਾਘਾ ਸਕੂਲ ਦੇ ਨੰਨ੍ਹੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫੀ ਹਾਸਲ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰੂਬੀ ਬਾਂਸਲ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਾਬਕਾ ਅਧਿਕਾਰੀ ਡਾ. ਸੰਦੀਪ ਘੰਡ ਨੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਪ੍ਰਾਇਮਰੀ ਖੇਡਾਂ ਦੌਰਾਨ ਹੀ ਖੇਡਾਂ ਦਾ ਮੁੱਢ ਬੱਝਦਾ ਹੈ।
ਸੈਂਟਰ ਹੈੱਡ ਟੀਚਰ ਪਰਵਿੰਦਰ ਸਿੰਘ, ਹੈੱਡ ਟੀਚਰ ਪ੍ਰਭਜੋਤ ਕੌਰ ਅਤੇ ਖੇਡ ਇੰਚਾਰਜ ਹਰਦੀਪ ਸਿੱਧੂ ਦੀ ਦੇਖ-ਰੇਖ ਹੇਠ ਹੋਏ ਖੇਡ ਮੁਕਾਬਲਿਆਂ ਦੌਰਾਨ ਨੰਨ੍ਹੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕਿਆਂ ਦੇ ਕਬੱਡੀ (ਨੈਸ਼ਨਲ), ਕਬੱਡੀ (ਸਰਕਲ) ਮੁਕਾਬਲਿਆਂ, ੁੜੀਆਂ ਦੇ ਕਬੱਡੀ (ਨੈਸ਼ਨਲ) ਮੁਕਾਬਲੇ ਦੌਰਾਨ ਸ.ਪ.ਸ.ਭੈਣੀ ਬਾਘਾ ਨੇ ਪਹਿਲਾ, ਕਬੱਡੀ (ਨੈਸ਼ਨਲ) ਮੁੰਡਿਆਂ ਦੇ ਮੁਕਾਬਲੇ ’ਚ ਐੱਸ.ਕੇ.ਡੀ. ਕੋਟਲੀ ਕਲਾਂ ਦੂਜੇ ਸਥਾਨ ’ਤੇ ਰਿਹਾ।
ਬੈਡਮਿੰਟਨ ਮੁੰਡਿਆਂ ਦੇ ਮੁਕਾਬਲੇ ਦੌਰਾਨ ਭੈਣੀਬਾਘਾ ਪਹਿਲੇ, ਐੱਸ.ਕੇ.ਡੀ. ਕੋਟਲੀ ਕਲਾਂ ਦੂਜੇ ਸਥਾਨ ’ਤੇ ਰਿਹਾ। ਯੋਗਾ ’ਚ ਅਕਾਲ ਅਕੈਡਮੀ ਕੱਲ੍ਹੋ ਪਹਿਲੇ, ਭੈਣੀਬਾਘਾ ਦੂਜੇ ਨੰਬਰ ’ਤੇ ਰਿਹਾ। ਸ਼ਤਰੰਜ (ਲੜਕਿਆਂ) ’ਚ ਐੱਸਕੇਡੀ ਕੋਟਲੀ ਕਲਾਂ ਪਹਿਲੇ, ਅਕਾਲ ਅਕੈਡਮੀ ਕੱਲ੍ਹੋ ਦੂਜੇ ਸਥਾਨ ’ਤੇ ਰਿਹਾ, ਸ਼ਤਰੰਜ (ਕੁ) ’ਚ ਅਕਾਲ ਅਕੈਡਮੀ ਪਹਿਲੇ, ਐੱਸਕੇਡੀ ਕੋਟਲੀ ਕਲਾਂ ਦੂਜੇ ਸਥਾਨ ’ਤੇ ਰਿਹਾ, ਫੁਟਬਾਲ ਲੜਕੇ, ਲੜਕੀਆਂ ’ਚ ਅਕਾਲ ਅਕੈਡਮੀ ਕੱਲ੍ਹੋ ਮੋਹਰੀ ਰਿਹਾ, ਰੱਸਾਕਸ਼ੀ ਚ ਐੱਸ ਕੇ ਡੀ ਕੋਟਲੀ ਕਲਾਂ ਪਹਿਲੇ, ਸਪਸ ਕੋਟਲੀ ਕਲਾਂ ਦੂਜੇ ਸਥਾਨ ’ਤੇ ਰਿਹਾ। ਹੈਂਡਬਾਲ ਦੇ ਮੁਕਾਬਲੇ ਦੌਰਾਨ ਭੈਣੀਬਾਘਾ ਪਹਿਲੇ, ਅਕਾਲ ਅਕੈਡਮੀ ਕੱਲ੍ਹੋ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਗੋਲਾ ਸੁੱਟਣ ਦੇ ਮੁਕਾਬਲੇ ’ਚ ਗਗਨਦੀਪ ਸਿੰਘ ਭੈਣੀਬਾਘਾ ਪਹਿਲੇ, ਸਾਹਿਲ ਠੂਠਿਆਂਵਾਲੀ ਦੂਜੇ, ਸਹਿਜਵੀਰ ਸਿੰਘ ਅਕਾਲ ਅਕੈਡਮੀ ਕੱਲ੍ਹੋ ਤੀਜੇ ਸਥਾਨ ’ਤੇ ਰਿਹਾ। ਲੰਬੀ ਛਾਲ ’ਚ ਮਨਿੰਦਰ ਸਿੰਘ ਭੈਣੀਬਾਘਾ ਪਹਿਲੇ, ਅਰਮਾਨ ਸਿੰਘ ਠੂਠਿਆਂਵਾਲੀ ਦੂਜੇ, ਸ਼ਿਵ ਭੈਣੀ ਬਾਘਾ ਤੀਜੇ ਸਥਾਨ ’ਤੇ ਰਿਹਾ।

Advertisement

Advertisement