ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਨ ਖ਼ਿਲਾਫ਼ ਸੜਕਾਂ ’ਤੇ ਉਤਰੇ ਕਾਲਜਾਂ ਦੇ ਅਧਿਆਪਕ

12:32 PM Feb 07, 2023 IST
Advertisement

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 6 ਫਰਵਰੀ

Advertisement

ਯੂਟੀ ਦੇ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਨੇ ਅੱਜ ਦੇਵ ਸਮਾਜ ਕਾਲਜ ਸੈਕਟਰ-45 ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕੇਂਦਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਵੀ ਭੱਤੇ ਨਾ ਮਿਲਣ ‘ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਰੋਸ ਜ਼ਾਹਿਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਾਲਜ ਤੋਂ ਸੈਕਟਰ 33-45 ਚੌਕ ‘ਤੇ ਜਾ ਕੇ ਧਰਨਾ ਲਾਇਆ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।

ਇਸ ਤੋਂ ਪਹਿਲਾਂ ਅਧਿਆਪਕਾਂ ਨੇ ਸੜਕ ‘ਤੇ ਵੀ ਰੋਸ ਮਾਰਚ ਕੀਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੋਟੀਫਿਕੇਸ਼ਨ ਦੇ ਬਾਵਜੂਦ ਕੇਂਦਰੀ ਭੱਤੇ ਲਾਗੂ ਨਹੀਂ ਕਰ ਰਿਹਾ ਅੱਜ ਇਸ ਧਰਨੇ ਨੂੰ ਉਦੋਂ ਬਲ ਮਿਲਿਆ ਜਦੋਂ ਸੀਟੀਯੂ, ਜਲ ਸਪਲਾਈ ਤੇ ਟਰੇਡ ਯੂਨੀਅਨਾਂ ਨੇ ਕਾਲਜ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ।

ਸਕੂਲਾਂ ਦੀ ਨਿਗਰਾਨੀ ਲਈ ਪੰਜ ਕਮੇਟੀਆਂ ਬਣਾਈਆਂ

ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਮਿਆਰੀ ਪੜ੍ਹਾਈ ਮੁਹੱਈਆ ਕਰਵਾਉਣ ਤੇ ਆਧਾਰੀ ਢਾਂਚਾ ਮੁਹੱਈਆ ਕਰਵਾਉਣ ਲਈ ਪੰਜ ਕਮੇਟੀਆਂ ਬਣਾ ਦਿੱਤੀਆਂ ਹਨ ਤੇ ਹਰ ਕਮੇਟੀ ਵਿਚ ਇਕ ਸੀਨੀਅਰ ਅਧਿਕਾਰੀ, ਇਕ ਪ੍ਰਿੰਸੀਪਲ, ਯੂਆਰਸੀ ਤੇ ਕਲੱਸਟਰ ਹੈਡ ਹੋਣਗੇੇ। ਪਹਿਲੀ ਕਮੇਟੀ ਦੀ ਅਗਵਾਈ ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ-1 ਸੁਨੀਲ ਬੇਦੀ ਕਰਨਗੇ, ਦੂਜੀ ਕਮੇਟੀ ਦੀ ਅਗਵਾਈ ਡਿਪਟੀ ਡਾਇਰੈਕਟਰ-2 ਰਾਵਿੰਦਰ ਕੌਰ, ਤੀਜੀ ਕਮੇਟੀ ਦੀ ਅਗਵਾਈ ਡਿਪਟੀ ਡਾਇਰੈਕਟਰ-3 ਨੀਨਾ ਕਾਲੀਆ, ਚੌਥੀ ਦੀ ਡਿਪਟੀ ਡਾਇਰੈਕਟਰ-4 ਪ੍ਰਭਜੋਤ ਕੌਰ ਤੇ ਪੰਜਵੀਂ ਕਮੇਟੀ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿੰਦੂ ਅਰੋੜਾ ਕਰਨਗੇ। ਇਹ ਕਮੇਟੀ ਮੈਂਬਰ ਸਕੂਲਾਂ ਵਿਚ ਜਾ ਕੇ ਖਾਸਕਰ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਤਰੀਕੇ ਦਾ ਮੁਲਾਂਕਣ ਕਰਨਗੇ।

ਜਾਤੀਸੂਚਕ ਸ਼ਬਦ: ਯੂਟੀ ਦਾ ਸਿੱਖਿਆ ਦਫ਼ਤਰ ਘੇਰਿਆ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਲੜਕੀਆਂ ਦੀ ਪ੍ਰਿੰਸੀਪਲ ਰਾਜ ਬਾਲਾ ਵਲੋਂ ਸਕੂਲ ਦੀ ਅਧਿਆਪਕਾ ਨੂੰ ਜਾਤੀ ਸੂਚਕ ਸ਼ਬਦ ਕਹਿਣ ‘ਤੇ ਅੱਜ ਜਥੇਬੰਦੀਆਂ ਨੇ ਯੂਟੀ ਸਕੱਤਰੇਤ ਦਾ ਘਿਰਾਓ ਕੀਤਾ ਤੇ ਪ੍ਰਿੰਸੀਪਲ ‘ਤੇ ਐਸਸੀ ਤੇ ਐਸਟੀ ਐਕਟ ਤਹਿਤ ਕੇਸ ਦਰਜ ਕਰਨ ਤੇ ਉਸ ਨੂੰ ਹਰਿਆਣਾ ਪਿਤਰੀ ਰਾਜ ਭੇਜਣ ਲਈ ਦਬਾਅ ਬਣਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਭਰੋਸਾ ਦਿੱਤਾ ਸੀ ਕਿ ਪ੍ਰਿੰਸੀਪਲ ‘ਤੇ ਕਾਰਵਾਈ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਦਫਤਰ ਤੋਂ ਬਾਹਰ ਆ ਕੇ ਧਰਨਾਕਾਰੀਆਂ ਕੋਲ ਪੁੱਜੇ ਤੇ ਕਾਰਵਾਈ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਸਕੱਤਰੇਤ ਵਲੋਂ ਸ਼ਾਮ ਨੂੰ ਹੁਕਮ ਜਾਰੀ ਕਰਕੇ ਇਸ ਸਕੂਲ ਦਾ ਚਾਰਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਦੀ ਪ੍ਰਿੰਸੀਪਲ ਸੁਖਪਾਲ ਕੌਰ ਨੂੰ ਦੇ ਦਿੱਤਾ ਹੈ ਜਦਕਿ ਘਟਨਾ ਤੋਂ ਪਹਿਲਾਂ ਸੈਕਟਰ-18 ਦੇ ਸਕੂਲ ਦੀ ਪ੍ਰਿੰਸੀਪਲ ਰਾਜ ਬਾਲਾ ਛੁੱਟੀ ‘ਤੇ ਚਲੇ ਗਏ ਸਨ।

Advertisement