ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਅੱਜ
04:42 AM Jun 11, 2025 IST
ਪੱਤਰ ਪ੍ਰੇਰ ਕ
ਸ਼ਾਹਬਾਦ ਮਾਰਕੰਡਾ, 10 ਜੂਨ
ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨ ਛੋਹ ਅਸਥਾਨ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਚ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ 11 ਜੂਨ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਏਗਾ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰੇ ਤੋਂ ਆਰੰਭ ਹੋ ਕੇ ਰੇਲਵੇ ਰੋਡ, ਕੁਟੀਆ ਵਾਲੀ ਗਲੀ, ਲਾਲ ਸੜਕ, ਥਾਨੇਸਰ ਬੱਸ ਸਟੈਂਡ, ਸੀਕਰੀ ਚੌਂਕ , ਬਿਰਲਾ ਮੰਦਰ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰੇ ਵਿੱਚ ਕੇ ਸਮਾਪਤ ਹੋਵੇਗਾ। ਸਮਾਗਮ ਦੇ ਅੱਜ ਪੰਜਵੇਂ ਦਿਨ ਅਖੰਡ ਪਾਠ ਦੀ ਦੂਜੀ ਲੜੀ ਦੇ ਭੋਗ ਪਾਏ ਗਏ ਤੇ ਤੀਜੀ ਲੜੀ ਦੀ ਆਰੰਭਤਾ ਕੀਤੀ ਗਈ। ਇਸ ਦੌਰਾਨ ਗੁਰਦੁਆਰੇ ਦੇ ਕਥਾਵਾਚਕ ਭਾਈ ਗੁਰਦਾਸ ਸਿੰਘ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਵਿੱਚ ਦਸਤਾਰ ਸਜਾਓ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੇ ਗੁਰ ਵੀ ਸਿਖਾਏ ਜਾ ਰਹੇ ਹਨ।
Advertisement
Advertisement