ਪੌੜ ਗੋਤ ਦੇ ਜਠੇਰਿਆਂ ਦਾ ਮੇਲਾ 25 ਨੂੰ
05:00 AM May 21, 2025 IST
ਪੱਤਰ ਪ੍ਰੇਰਕ
ਮਾਛੀਵਾੜਾ, 20 ਮਈ
ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੌੜ ਗੋਤ ਦੇ ਜਠੇਰਿਆਂ ਦਾ ਮੇਲਾ 25 ਮਈ ਨੂੰ ਨਹਿਰ ਕੰਢੇ ਪੈਂਦੇ ਪਿੰਡ ਕੀੜ੍ਹੀ ਅਫ਼ਗਾਨਾ (ਨੇੜੇ ਬਹਿਲੋਲਪੁਰ) ਵਿੱਚ ਕਰਵਾਇਆ ਜਾ ਰਿਹਾ ਹੈ। ਚੇਅਰਮੈਨ ਬਿਸ਼ਨ ਦਾਸ ਮਜਾਰੀ, ਮੁੱਖ ਸੇਵਾਦਾਰ ਨਿਰਮਲ ਸਿੰਘ, ਚੌਧਰੀ ਕਿਰਪਾ ਰਾਮ ਕੰਘਾ, ਡਾਇਰੈਕਟਰ ਗੁਰਮੁਖ ਦੀਪ ਤੇ ਸੁਖਵੀਰ ਸਿੰਘ ਨੇ ਦੱਸਿਆ ਕਿ 25 ਮਈ ਨੂੰ ਸਵੇਰੇ 9 ਵਜੇ ਝੰਡਾ ਚੜ੍ਹਾਉਣ ਦੀ ਰਸਮ ਤੇ ਪਿੱਤਰ ਪੂਜਾ ਹੋਵੇਗੀ ਜਦਕਿ 11 ਵਜੇ ਤੋਂ ਪ੍ਰਸਿੱਧ ਗਾਇਕ ਜੱਸਾ ਫਤਹਿਪੁਰੀਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਗਮ ਵਿਚ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਉੱਘੇ ਮਹਾਂਪੁਰਸ਼ ਗੁਲਾਮ ਪੰਮੇ ਸ਼ਾਹ ਵੀ ਉਚੇਚੇ ਤੌਰ ’ਤੇ ਪਹੁੰਚਣਗੇ। ਆਈਆਂ ਸੰਗਤ ਲਈ ਅਤੁੱਟ ਲੰਗਰ ਵਰਤਾਏ ਜਾਣਗੇ।
Advertisement
Advertisement