ਪੈਸੇ ਦੇ ਲੈਣ-ਦੇਣ ਦਾ ਆਪਸੀ ਸਮਝੌਤਾ ਕਰਵਾਇਆ
03:25 AM May 11, 2025 IST
ਪੱਤਰ ਪ੍ਰੇਰਕ
Advertisement
ਜੀਂਦ, 10 ਮਈ
ਕਮਿਊਨਿਟੀ ਲਾਈਜ਼ਨ ਗਰੁੱਪ-ਸੀਐੱਲਜੀ ਨੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਸਿਕਾਇਤਾਂ ਦਾ ਦੋਵੇਂ ਪੱਖਾਂ ਦੀ ਸਹਿਮਤੀ ਨਾਲ ਸਮਝੌਤਾ ਕਰਵਾ ਦਿੱਤਾ ਹੈ। ਸੀਐੱਲਜੀ ਟੀਮ ਵਿੱਚ ਮੌਜੂਦ ਕੋ-ਆਰਡੀਨੇਟਰ ਪੀਸੀ ਜੈਨ ਨੇ ਦੱਸਿਆ ਕਿ ਪੁਲੀਸ ਕਪਤਾਨ ਦਫ਼ਤਰ ਵਿੱਚ ਸ਼ਿਕਾਇਤ ਪ੍ਰਾਪਤ ਹੋਈ, ਜਿਸ ਵਿੱਚ ਸ਼ਿਕਾਇਤਕਰਤਾ ਦਲਬੀਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਪਿੰਡ ਰਿਟੌਲੀ ਵਿੱਚ ਮਕਾਨ ਬਣਾਉਣ ਦਾ ਠੇਕਾ ਵਿਕਾਸ ਨੇ ਲਿਆ ਹੋਇਆ ਸੀ। ਉਸ ਦੇ ਪਾਰਟੀ ਵੱਲ 17,500 ਰੁਪਏ ਬਕਾਇਆ ਸਨ। ਥਾਣਾ ਪਿੱਲੂਖੇੜਾ ਵਿੱਚ ਸਰਪੰਚ ਦੀ ਹਾਜ਼ਰੀ ਵਿੱਚ 38,500 ਰੁਪਏ ਲੈ ਕੇ ਸਮਝੌਤਾ ਹੋਇਆ ਸੀ। ਮਿਸਤਰੀ ਨੇ ਦੱਸਿਆ ਕਿ ਥਾਣੇ ਵਿੱਚ ਉਸ ਤੋਂ ਪਹਿਲਾਂ ਹੀ ਦਸਤਖ਼ਤ ਕਰਵਾ ਲਏ ਗਏ ਸੀ। ਸੀਐੱਲਜੀ ਨੇ ਦੋਵੇਂ ਪੱਖਾਂ ਦੀ ਗੱਲ ਸੁਣਦੇ ਹੋਏ ਮਿਸਤਰੀ ਨੂੰ 5000 ਰੁਪਏ ਦਿਵਾ ਕੇ ਆਪਸੀ ਸਹਿਮਤੀ ਨਾਲ ਲਿਖਤੀ ਰੂਪ ਵਿੱਚ ਸਮਝੌਤਾ ਕਰਵਾਇਆ।
Advertisement
Advertisement