ਪੈਨ ਨੂੰ 31 ਮਾਰਚ ਤੱਕ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ
12:32 PM Feb 06, 2023 IST
Advertisement
ਨਵੀਂ ਦਿੱਲੀ, 5 ਫਰਵਰੀ
ਕੁੱਲ 61 ਕਰੋੜ ਪੈਨ ‘ਚੋਂ ਹੁਣ ਤੱਕ ਲਗਪਗ 48 ਕਰੋੜ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਜਿਨ੍ਹਾਂ ਨੇ 31 ਮਾਰਚ ਤੱਕ ਅਜਿਹਾ ਨਹੀਂ ਕੀਤਾ, ਉਹ ਕਾਰੋਬਾਰ ਅਤੇ ਟੈਕਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਲਾਭ ਪ੍ਰਾਪਤ ਨਹੀਂ ਕਰ ਸਕਣਗੇ। ਸੀਬੀਡੀਟੀ ਦੇ ਚੇਅਰਪਰਸਨ ਨਿਤਿਨ ਗੁਪਤਾ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ 31 ਮਾਰਚ 2023 ਦੀ ਸਮਾਂ ਸੀਮਾ ਤੈਅ ਕਰਦਿਆਂ ਕਿਹਾ ਗਿਆ ਹੈ ਕਿ ਆਧਾਰ ਨਾਲ ਨਾ ਜੋੜੇ ਗਏ ਵਿਅਕਤੀਗਤ ਪੈਨ ਨੂੰ ਇਸ ਤਰੀਕ ਤੋਂ ਬਾਅਦ ਅਯੋਗ ਕਰਾਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ਤੋਂ ਲੈ ਕੇ 31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਗੁਪਤਾ ਨੇ ਕਿਹਾ ਕਿ ਹੁਣ ਤੱਕ ਜਾਰੀ ਕੀਤੇ ਗਏ 61 ਕਰੋੜ ਵਿਅਕਤੀਗਤ ਪੈਨ ‘ਚੋਂ 48 ਕਰੋੜ ਆਧਾਰ ਨਾਲ ਜੋੜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਬਾਰੇ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ। -ਪੀਟੀਆਈ
Advertisement
Advertisement