ਪੈਨਸ਼ਨਰਾਂ ਵੱਲੋਂ ਲੁਧਿਆਣਾ ਰੈਲੀ ਲਈ ਤਿਆਰੀਆਂ
ਧੂਰੀ, 13 ਜੂਨ
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿੱਚ ਹੋਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਢਿੱਲ-ਮੱਠ ਰਵੱਈਆ ਅਪਣਾਉਣ ਦੀ ਨੀਤੀ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਮੀਟਿੰਗ ਦੌਰਾਨ ਰਮੇਸ਼ ਸ਼ਰਮਾ, ਸਰਬਜੀਤ ਸਿੰਘ, ਮੇਜਰ ਸਿੰਘ, ਮਨੋਹਰ ਲਾਲ ਬਰਡਵਾਲ, ਰਤਨ ਸਿੰਘ ਭੰਡਾਰੀ, ਇੰਦਰਜੀਤ ਸ਼ਰਮਾ ਅਤੇ ਗੁਰਦਾਸ ਬਾਂਸਲ ਨੇ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਕਰਕੇ ਸਰਕਾਰ ਦੀ ਨਿਖੇਧੀ ਕੀਤੀ।
ਇਸ ਮੋਕੇ ਫ਼ਕੀਰ ਸਿੰਘ, ਗੁਰਮੇਲ ਸਿੰਘ, ਸ਼ਿਆਮ ਸਿੰਘ ਮੂਲੋਵਾਲ, ਅਮਰਜੀਤ ਗੋਇਲ, ਰਲਾ ਸਿੰਘ, ਜਸਵੰਤ ਰਾਏ ਗੁਪਤਾ, ਰਾਮ ਸਰੂਪ, ਜੋਗਿੰਦਰ ਸਿੰਘ, ਨਿਰਮਲ ਸਿੰਘ ਅਤੇ ਜਾਗਰ ਦਾਸ ਨੇ ਸਮੂਹ ਪੈਨਸ਼ਨਰਾਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਕਿਹਾ ਕਿ 14 ਜੂਨ ਦੀ ਲੁਧਿਆਣਾ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਧੂਰੀ ਤੋਂ ਇੱਕ ਵੱਡਾ ਕਾਫ਼ਲਾ ਲੁਧਿਆਣਾ ਰੈਲੀ ਲਈ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੂਕਰ, ਪ੍ਰਿੰਸੀਪਲ ਸੀਤਾ ਸਿੰਘ , ਮੂਲ ਚੰਦ ਸ਼ਰਮਾ,ਵਿਲਕਸ਼ਨ ਦੱਤ, ਕੇ ਐਮ ਆਰਟਿਸਟ, ਸ਼ੇਰ ਸਿੰਘ, ਤੇਜਾ ਸਿੰਘ, ਰਾਜਿੰਦਰ ਸਿੰਘ, ਆਤਮਾ ਸਿੰਘ ਘਨੌਰ, ਤੇਜ ਪਾਲ ਗੋਇਲ, ਗੁਰਚਰਨ ਸਿੰਘ, ਅਰਜਨ ਸਿੰਘ, ਗੁਲਜ਼ਾਰ ਸਿੰਘ, ਰਾਮ ਲਾਲ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।