ਭਵਾਨੀਗੜ੍ਹ:ਗੌਰਮਿੰਟ ਪੈਨਸ਼ਨਰਜ਼ ਵੈੱਲਪੇਅਰ ਐਸੋਸੀਏਸ਼ਨ ਭਵਾਨੀਗੜ੍ਹ ਦੀ ਟੀਮ ਬਲਾਕ ਪ੍ਰਧਾਨ ਭਵਾਨੀਗੜ੍ਹ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਖਨੌਰੀ ਵਿੱਚ ਸਮਰਥਨ ਦੇਣ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਣਨ ਲਈ ਪਹੁੰਚੀ। ਇਸ ਸਬੰਧੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਦਾ ਜੋਸ਼ ਚੜ੍ਹਦੀ ਕਲਾ ਵਾਲਾ ਸੀ, ਪਰ ਉਹ ਸ੍ਰੀ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਸਨ। ਜਥੇਬੰਦੀ ਵੱਲੋਂ ਮੋਰਚੇ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ। ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਟੀਮ ਵਿੱਚ ਚਰਨ ਸਿੰਘ ਚੋਪੜਾ, ਬਲਕਾਰ ਸਿੰਘ, ਗੁਰਚਰਨ ਸਿੰਘ ਮਣਕੂ, ਸੁਖਦੇਵ ਸਿੰਘ ਭਵਾਨੀਗੜ੍ਹ, ਰਾਮਪਾਲ ਸਿੰਘ ਸਮੇਤ ਕੁਲਦੀਪ ਸ਼ਰਮਾ ਅਤੇ ਮਲਕੀਤ ਸਿੰਘ ਬੱਬੂ ਸ਼ਾਮਲ ਸਨ।- ਪੱਤਰ ਪ੍ਰੇਰਕ