ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਨਸ਼ਨਰਾਂ ਦੇ ਵਫ਼ਦ ਵੱਲੋਂ ਪਾਵਰਕੌਮ ਦੇ ਸੀਐੱਮਡੀ ਨਾਲ ਮੁਲਾਕਾਤ

05:29 AM May 24, 2025 IST
featuredImage featuredImage

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਇੱਕ ਵਫਦ ਸੂਬਾਈ ਜਨਰਲ ਸਕੱਤਰ ਬੀਐੱਸ ਸੇਖੋਂ ਦੀ ਅਗਵਾਈ ਵਿੱਚ ਪਾਵਰਕਾਰਪੋਰੇਸ਼ਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ ਵਿੱਤ ਨੂੰ ਮਿਲਿਆ। ਵਫਦ ਨੇ ਉਨ੍ਹਾ ਦੇ ਧਿਆਨ ਵਿੱਚ ਲਿਆਦਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਇੱਕ ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਕਾਇਆ ਫੀਲਡ ਦੇ ਦਫਤਰਾਂ ਵੱਲੋਂ ਤਿਆਰ ਕਰਨ ’ਚ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ।
ਵਫਦ ਵਿਚ ਬਲਵਿੰਦਰ ਸਿੰਘ ਪਸਿਆਣਾ, ਸ਼ਿਵਦੇਵ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਲੰਗ ਤੇ ਗਗਨ ਆਦਿ ਵੀ ਹਾਜਰ ਸਨ। ਬੀ.ਐਸ.ਸੇਖੋਂ ਨੇ ਦੱਸਿਆ ਕਿ ਸੀਐੱਮਡੀ ਨੇ ਵਫਦ ਦੀ ਗੱਲ ਧਿਆਨ ਨਾਲ ਸੁਣੀ ਤੇ ਭਰੋਸਾ ਦਿਵਾਇਆ ਕਾਰਪੋਰੇਸ਼ਨ ਵਲੋਂ ਏਰੀਅਰ ਸਬੰਧੀ ਜਾਰੀ ਸਡਿਊਲ 100 ਪ੍ਰਤੀਸ਼ਤ ਲਾਗੂ ਕੀਤਾ ਜਾਵੇਗਾ। ਉਨ੍ਹਾ ਮੌਕੇ ’ਤੇ ਹੀ ਡਾਇਰੈਕਟਰ ਵਿੱਤ ਨੂੰ ਨਿਰਦੇਸ਼ ਜਾਰੀ ਕੀਤੇ ਕਿ ਫੀਲਡ ਦੇ ਦਫਤਰਾਂ ਨੂੰ ਸਖਤੀ ਨਾਲ ਏਰੀਅਰ ਤਿਆਰ ਕਰਕੇ ਅਦਾਇਗੀ ਕਰਨ ਸਬੰਧੀ ਕਿਹਾ ਜਾਵੇ। ਡਾਇਰੈਕਟਰ ਵਿੱਤ ਬੀ.ਬੀ.ਬੇਰੀ ਨੇ ਟੈਲੀਫੋਨ ’ਤੇ ਮੁੱਖ ਲੇਖਾ ਅਫਸਰ ਨੂੰ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਸਾਰੇ ਡੀ.ਡੀ.ਓਜ਼ ਨੂੰ ਪੈਨਸ਼ਨਰਜ਼ ਦਾ ਏਰੀਅਰ 85 ਸਾਲ ਤੋਂ ਉਪਰ, 75 ਸਾਲ ਤੋਂ 85 ਸਾਲ ਤੱਕ ਅਤੇ 75 ਸਾਲ ਤੋਂ ਹੇਠਾ ਸਾਰਿਆਂ ਦਾ ਤਿਆਰ ਕਰਕੇ ਏਰੀਅਰ ਲੈਜਰ ਵਿੱਚ ਪਾਉਣ ਲਈ ਕਿਹਾ ਜਾਵੇ। ਏਰੀਅਰ ਲੈਜਰ ਹੈਡ ਆਫਿਸ ਪੱਧਰ ’ਤੇ 30 ਮਈ 2025 ਤੱਕ ਖੁੱਲ੍ਹੀ ਰਹੇਗੀ।

Advertisement

Advertisement