ਪੈਨਸ਼ਨਰਜ਼ ਯੂਨੀਅਨ ਦੀ ਸਰਕਲ ਕਮੇਟੀ ਦੀ ਮੀਟਿੰਗ
05:21 AM May 09, 2025 IST
ਲਹਿਰਾਗਾਗਾ: ਪਾਵਰਕੌਮ ਮੁਲਾਜ਼ਮਾਂ ਦੀ ਅੱਜ ਸਰਕਲ ਵਰਕਿੰਗ ਕਮੇਟੀ ਸੰਗਰੂਰ ਦੀ ਮੀਟਿੰਗ ਸਰਕਲ ਪ੍ਰਧਾਨ ਗੁਰਮੇਲ ਸਿੰਘ ਖਾਈ ਲਹਿਰਾਗਾਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਬਾਈ ਆਗੂ ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ ਸਨਾਮ, ਗੁਰਮੁਖ ਸਿੰਘ ਧੂਰੀ, ਕਰਨੈਲ ਸਿੰਘ ਦਿੜ੍ਹਬਾ, ਗੁਰਦੀਪ ਸਿੰਘ ਸੁਨਾਮ, ਜਗਜੀਤ ਸਿੰਘ ਚਾਹਲ ਪ੍ਰਧਾਨ, ਲਹਿਰਾਗਾਗਾ, ਜਗਜੀਤ ਸਿੰਘ ਅੜਕਵਾਸ, ਕ੍ਰਿਸ਼ਨ ਪ੍ਰਤਾਪ ਸਿੰਘ ਸਰਪਸਤ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪਹਿਲਗਾਮ ਹਮਲੇ ਦੀ ਆੜ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਕਿਸੇ ਹਮਲੇ ਦਾ ਹੱਲ ਨਹੀਂ ਹੈ, ਜੰਗ ਵਿੱਚ ਬੇਦੋਸ਼ੇ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਮੀਟਿੰਗ ਵਿੱਚ ਪਿਛਲੇ ਦਿਨੀਂ ਪੈਨਸ਼ਨਰਾ ਦੇ ਪ੍ਰੀਵਾਰਕ ਮੈਂਬਰਾਂ ਦੀ ਬੇਵਕਤੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ੋਕ ਮਤਾ ਪਾਇਆ ਗਿਆ। ਬੁਲਾਰਿਆਂ ਨੇ ਪੈਨਸ਼ਨਰਾਂ ਦਾ ਡਿਵੈੱਲਪਮੈਂਟ ਫੰਡ ਕੱਟਣ ਦੀ ਨਿਖੇਧੀ ਕੀਤੀ। ਮੀਟਿੰਗ ਦੀ ਕਾਰਵਾਈ ਮਨਜੀਤ ਕੁਮਾਰ ਲਹਿਰਾਗਾਗਾ ਜੇਈ ਸਰਕਲ ਸਕੱਤਰ ਨੇ ਨਿਭਾਈ। -ਪੱਤਰ ਪ੍ਰੇਰਕ
Advertisement
Advertisement
Advertisement