ਪੈਟਰੋਲ ਦੀ ਬੋਤਲ ਮਾਰ ਕੇ ਸਕੂਟਰੀ ਨੂੰ ਅੱਗ ਲਗਾਈ
06:50 AM Jun 12, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਥਾਣਾ ਸਦਰ ਦੇ ਇਲਾਕੇ ਮੁਹੱਲਾ ਸਤਜੋਤ ਨਗਰ ਧਾਂਦਰਾ ਰੋਡ ’ਤੇ ਕਿਸੇ ਵਿਅਕਤੀ ਨੇ ਪੈਟਰੋਲ ਦੀ ਬੋਤਲ ਨੂੰ ਅੱਗ ਲਾ ਕੇ ਇੱਕ ਘਰ ਵਿੱਚ ਸੁੱਟ ਦਿੱਤੀ ਜਿਸ ਕਾਰਨ ਘਰ ਵਿੱਚ ਖੜ੍ਹੀ ਸਕੂਟਰੀ ਨੂੰ ਅੱਗ ਲੱਗ ਗਈ। ਜਾਂਚ ਮਗਰੋਂ ਪਤਾ ਲੱਗਿਆ ਹੈ ਕਿ ਬੀਤੀ ਰਾਤ 11.45 ਵਜੇ ਦੇ ਕਰੀਬ ਦਲਜੀਤ ਸਿੰਘ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਸ਼ਿਮਲਾਪੁਰੀ ਨੇ ਸਾਕਸ਼ੀ ਪਹੂਜਾ ਪਤਨੀ ਅਮਿਤ ਕੁਮਾਰ ਦੇ ਘਰ ਦੇ ਵਿਹੜੇ ਵਿੱਚ ਅੱਗ ਲਾ ਕੇ ਪੈਟਰੋਲ ਨਾਲ ਭਰੀ ਕੱਚ ਦੀ ਬੋਤਲ ਸੁੱਟੀ ਜਿਸ ਨਾਲ ਉਥੇ ਖੜ੍ਹੀ ਨਵੀਂ ਸਕੂਟਰੀ ਜੂਪੀਟਰ ਨੂੰ ਅੱਗ ਲੱਗ ਗਈ। ਥਾਣੇਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement