ਪੁੱਤ ਨਾਲ ਮਿਲ ਕੇ ਪਤੀ ਦਾ ਕਤਲ
05:17 AM May 25, 2025 IST
ਗੁਰਨੇਕ ਸਿੰਘ ਵਿਰਦੀ
Advertisement
ਕਰਤਾਰਪੁਰ, 24 ਮਈ
ਕਰਤਾਰਪੁਰ ਪੁਲੀਸ ਨੇ ਚੌਵੀ ਘੰਟਿਆਂ ਵਿੱਚ ਪਤੀ ਦਾ ਕਤਲ ਕਰਨ ਦੇ ਦੋਸ਼ ਹੇਠ ਪਤਨੀ ਅਤੇ ਪੁੱਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਕੁੰਵਰ ਵਿਜੇ ਪਾਲ ਨੇ ਦੱਸਿਆ ਕਿ ਨੇੜਲੇ ਬੜਾ ਪਿੰਡ ਦੇ ਖੇਤਾਂ ਵਿੱਚੋਂ ਲਾਸ਼ ਮਿਲੀ ਸੀ। ਇਸ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਨੇ ਇਲਾਕੇ ਵਿੱਚ ਲਾਸ਼ ਦੀ ਪਛਾਣ ਕਰਵਾਈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਕਰਮ ਸਿੰਘ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਮਾਤਾ ਸੇਵਾ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦਾ ਆਪਸੀ ਕਲੇਸ਼ ਰਹਿੰਦਾ ਸੀ। ਇਸ ਕਾਰਨ ਪਤਨੀ ਨੇ ਆਪਣੇ ਪੁੱਤ ਨਾਲ ਮਿਲ ਕੇ ਜਸਬੀਰ ਸਿੰਘ ਦਾ ਕਤਲ ਕਰ ਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਫੜੇ ਗਏ ਮਾਂ ਪੁੱਤ ਦੀ ਪਛਾਣ ਨਛੱਤਰ ਕੌਰ ਅਤੇ ਗੁਰਵਿੰਦਰ ਸਿੰਘ ਗਿੰਦਾ ਵਜੋਂ ਹੋਈ ਹੈ।
Advertisement
Advertisement