ਪੁਸਤਕ ‘ਵਿਰਸੇ ਦੇ ਰਾਗ’ ਅਤੇ ਕੈਲੰਡਰ ਲੋਕ ਅਰਪਣ
ਪੱਤਰ ਪੇ੍ਰਕ
ਬਾਘਾ ਪੁਰਾਣਾ, 6 ਫਰਵਰੀ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾ ਪੁਰਾਣਾ ਵਿੱਚ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕੋਟਲਾ ਦੀ ਰਹਿਨੁਮਾਈ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਰਸਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਸੱਤਵੀਂ ਕਾਵਿ ਸੰਗ੍ਰਹਿ ਪੁਸਤਕ ‘ਵਿਰਸੇ ਦੇ ਰਾਗ’ ਅਤੇ ਸੰਗੀਤਕ ਪੱਤਰਕਾਰ ਗੁਰਬਾਜ ਗਿੱਲ ਦੇ ਨਵੇਂ ਸਾਲ 2023 ਦੇ ਤਿਆਰ ਕੀਤੇ ਕੈਲੰਡਰ ਨੂੰ ਸਾਹਿਤ ਸਭਾ ਵੱਲੋਂ ਲੋਕ ਅਰਪਣ ਕੀਤਾ ਗਿਆ। ਉਪਰੰਤ ਪ੍ਰਧਾਨ ਲਖਵੀਰ ਸਿੰਘ ਕੋਮਲ, ਸ਼ਾਮ ਲਾਲ ਬਾਂਸਲ, ਰਮਨ ਸਰਾਵਾਂ, ਐਸ. ਇੰਦਰ ਰਾਜੇਆਣਾ, ਹਰਵਿੰਦਰ ਰੋਡੇ, ਸਾਧੂ ਰਾਮ ਲੰਗੇਆਣਾ, ਈਸ਼ਰ ਸਿੰਘ ਲੰਭਵਾਲੀ ਵੱਲੋਂ ਜਸਵੀਰ ਸ਼ਰਮਾ ਦੱਦਾਹੂਰ ਅਤੇ ਗੁਰਬਾਜ ਸਿੰਘ ਗਿੱਲ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਦਾ ਇਹ ਕਾਰਜ ਪੰਜਾਬੀ ਸੱਭਿਆਚਾਰ ਦੀ ਵੱਡੀ ਸੇਵਾ ਕਿਹਾ ਜਾ ਸਕਦਾ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿਚ ਜਗਸੀਰ ਸਿੰਘ ਕੋਟਲਾ, ਸਾਗਰ ਸ਼ਰਮਾ, ਹਰਚਰਨ ਸਿੰਘ, ਡਾ. ਧਨਵੰਤ ਸਿੰਘ ਰਾਜੂ, ਕਰਮ ਸਿੰਘ ਕਰਮ, ਐਸ. ਇੰਦਰ ਰਾਜੇਆਣਾ, ਗੋਰਾ ਸਮਾਲਸਰ, ਗੁਰਜੰਟ ਕਲਸੀ ਨੇ ਰਚਨਾਵਾਂ ਪੇਸ਼ ਕੀਤੀਆਂ।