ਪੁਸਤਕ ‘ਪਿੰਡ ਜਰਮਸਤਪੁਰ: ਆਦਿ ਤੋਂ ਵਰਤਮਾਨ’ ਰਿਲੀਜ਼
ਗੁਰਬਖਸ਼ਪੁਰੀ
ਤਰਨ ਤਾਰਨ, 27 ਅਪਰੈਲ
ਭਾਈ ਮੋਹਨ ਸਿੰਘ ਲਾਇਬ੍ਰੇਰੀ ਵਿੱਚ ਸਾਹਿਤਕਾਰਾਂ ਦਾ ਵਿਸ਼ਾਲ ਮੇਲਾ ਕਰਵਾਇਆ ਗਿਆ| ਮੇਲੇ ਦਾ ਮੁੱਖ ਸ਼ਿੰਗਾਰ ਸਾਹਿਤਕਾਰ ਜਸਵਿੰਦਰ ਸਿੰਘ ਢਿੱਲੋਂ ਵੱਲੋਂ ਹਾਲ ਹੀ ਵਿੱਚ ਲਿਖੀ ਪੁਸਤਕ ‘ਪਿੰਡ ਜਰਮਸਤਪੁਰ: ਆਦਿ ਤੋਂ ਵਰਤਮਾਨ’ ਦਾ ਲੋਕ ਅਰਪਣ ਰਿਹਾ| ਇੱਥੇ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਕਰਵਾਏ ਗਏ ਮੇਲੇ ਦੀ ਪ੍ਰਧਾਨਗੀ ਬਲਬੀਰ ਸਿੰਘ ਭੈਲ, ਮਲਕੀਅਤ ਸਿੰਘ ਪੱਟੀ, ਜਸਬੀਰ ਸਿੰਘ ਝਬਾਲ, ਗੁਲਜ਼ਾਰ ਸਿੰਘ ਖੇੜਾ ਤੇ ਜਥੇਦਾਰ ਬਲਕਾਰ ਸਿੰਘ ਜਰਮਸਤਪੁਰ ਨੇ ਕੀਤੀ ਜਦਕਿ ਮੇਲੇ ਵਿੱਚ ਨਾਮਵਰ ਸਾਹਿਤਕਾਰ ਦਰਸ਼ਨ ਸਿੰਘ ਭੰਮਾ ‘ਤਲਵੰਡੀ ਸਾਬੋ ਕੀ’ ਬਠਿੰਡਾ, ਬਲਬੀਰ ਸਿੰਘ ਭੈਲ, ਰਣਜੀਤ ਸਿੰਘ ਚੰਡੀਗੜ੍ਹ, ਸ਼ਾਲਿੰਦਰਜੀਤ ਸਿੰਘ, ਰਾਜਨ ਬਾਬਾ ਬਕਾਲਾ ਅਤੇ ਬ੍ਰਿਗੇਡੀਅਰ ਦਲਜੀਤ ਸਿੰਘ ਚੰਡੀਗੜ੍ਹ ਪੁੱਜੇ| ਕਵੀ ਦਰਬਾਰ ਵਿੱਚ ਅਜੀਤ ਸਿੰਘ ਨਬੀਪੁਰ, ਅਵਤਾਰ ਸਿੰਘ ਗੋਇੰਦਵਾਲ, ਗੁਰਮੀਤ ਸਿੰਘ ਨੂਰਦੀ, ਹਰਭਜਨ ਸਿੰਘ ਭਗਰੱਥ, ਕੰਵਲਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਚਾਹਲ, ਜਸਵਿੰਦਰ ਸਿੰਘ ਝਬਾਲ, ਸੁਖਵਿੰਦਰ ਸਿੰਘ ਖਾਰਾ, ਚਰਨ ਸਿੰਘ ਤੇ ਬਾਬਾ ਦਿਲਬਾਗ ਸਿੰਘ ਜਰਮਸਤਪੁਰ ਸਮੇਤ ਹੋਰਨਾਂ ਵੱਲੋਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ| ਇਸ ਮੌਕੇ ਦਰਸ਼ਨ ਸਿੰਘ ਭੰਮਾ ਨੇ ਕਵਿਤਾ ਦੇ ਭੇਦਾਂ ਬਾਰੇ ਜਾਣਕਾਰੀ ਦਿੱਤੀ| ਭੰਮਾ ਜੀ ਨੂੰ ਸਭਿਆਚਾਰਕ ਕੇਂਦਰ ਵੱਲੋਂ ‘ਸਰਦਾਰਨੀ ਜਸਵਿੰਦਰ ਕੌਰ ਢਿੱਲੋਂ ਮਮਤਾ ਦੀ ਮੂਰਤ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।