ਪੁਲੀਸ ਵੱਲੋਂ ਮਸ਼ਕੂਕਾਂ ਦੀ ਜਾਂਚ
07:25 AM May 26, 2025 IST
ਪੱਤਰ ਪ੍ਰੇਰਕ
ਮਾਛੀਵਾੜਾ, 25 ਮਈ
ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਅੱਜ ਗੜ੍ਹੀ ਤਰਖਾਣਾ ਪੁਲ, ਪਰਵਾਸੀ ਮਜ਼ਦੂਰਾਂ ਦੀ ਬਸਤੀ ਅਤੇ ਰਤੀਪੁਰ ਰੋਡ ’ਤੇ ਨਾਕਾਬੰਦੀ ਕਰ ਮਸ਼ਕੂਕਾਂ ਦੀ ਜਾਂਚ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਇਲਾਕੇ ਵਿਚ ਅਚਨਚੇਤ ਛਾਪੇਮਾਰੀ ਤੇ ਨਾਕਾਬੰਦੀ ਪੁਲੀਸ ਟੀਮਾਂ ਵਲੋਂ ਜਾਰੀ ਰਹੇਗੀ ਜਿਸ ਵਿਚ ਲੋਕ ਸਹਿਯੋਗ ਦੇਣ। ਇਸ ਮੌਕੇ ਉਨ੍ਹਾਂ ਨਾਲ ਸੁਖਦੀਪ ਸਿੰਘ, ਸੁਖਵਿੰਦਰ ਸਿੰਘ, ਅਸ਼ਵਨੀ (ਸਾਰੇ ਸਹਾਇਕ ਥਾਣੇਦਾਰ) ਵੀ ਮੌਜੂਦ ਸਨ।
Advertisement
Advertisement