ਪੁਲੀਸ ਵੱਲੋਂ ਨੌਂ ਹੋਟਲਾਂ ’ਤੇ ਛਾਪੇ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 6 ਫਰਵਰੀ
ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਹੋਟਲਾਂ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ 9 ਹੋਟਲਾਂ ‘ਤੇ ਛਾਪੇ ਮਾਰੇ। ਪੁਲੀਸ ਨੇ ਤਿੰਨ ਹੋਟਲ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਇਕ ਹੋਟਲ ਵਿੱਚੋਂ ਵਿਦੇਸ਼ੀ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪੁਲੀਸ ਨੇ ਸ਼ਹਿਰ ਦੇ ਖੇਤਰ ‘ਚ ਸਪਾਅ ਸੈਂਟਰ ‘ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਹੋਟਲ ਜੇ ਬੀ, ਹੋਟਲ ਕਾਰਵਾ, ਪਟਿਆਲਾ ਰੋਡ ਤੇ ਹੋਟਲ ਬੈਂਕਾਕ, ਹੋਟਲ ਕੇਸੀ, ਪੁਰਾਣਾ ਹਿਮਾਚਲ ਹੋਟਲ, ਹੋਟਲ ਰੈੱਡ ਚਿੱਲੀ, ਪਟਿਆਲਾ ਰੋਡ, ਹੋਟਲ ਹਨੀ ਅਨਮੋਲ, ਹੋਟਲ ਏਕੇ ਗ੍ਰੈਂਡ ਅਤੇ ਹੋਟਲ 67 ‘ਤੇ ਛਾਪੇ ਮਾਰ ਕੇ ਜਾਂਚ ਕੀਤੀ ਗਈ। ਇਸ ਦੌਰਾਨ ਹੋਟਲ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਤਿੰਨ ਹੋਟਲਾਂ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਟਲ ਹਨੀ ਅਨਮੋਲ ਵਿੱਚ ਪਾਇਆ ਗਿਆ ਕਿ ਮੈਨੇਜਰ ਹਨੀ ਇੱਕ ਕਮਰੇ ਵਿੱਚ ਇੱਕ ਜੋੜੇ ਦੇ ਰੂਪ ਵਿੱਚ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਹੋਟਲ ਏਕੇ ਗ੍ਰੈਂਡ ਵਿੱਚ ਮਨੇਜਰ ਵੱਲੋਂ ਬਿਨਾਂ ਕਿਸੇ ਪਛਾਣ ਸਬੂਤ ਦੇ ਜੋੜੇ ਦੀ ਨੂੰ ਕਮਰਾ ਦਿੱਤਾ ਹੋਇਆ ਸੀ। ਹੋਟਲ 67 ਵਿੱਚ ਦੋ ਰੂਸੀ ਕੁੜੀਆਂ ਮਿਲੀਆਂ।