ਪੁਲੀਸ ਨਾਲ ਦੁਰਵਿਹਾਰ ਦੇ ਕੇਸ ’ਚੋਂ ਹਰਪਾਲਪੁਰ ਬਰੀ
05:30 AM Dec 26, 2024 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 25 ਦਸੰਬਰ
ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਪੁਲੀਸ ਨਾਲ ਦੁਰਵਿਹਾਰ ਅਤੇ ਹੱਥੋਪਾਈ ਕਰਨ ਦੇ ਕੇਸ ਤਹਿਤ ਛੇ ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ’ਚੋਂ ਬਰੀ ਹੋ ਗਏ ਹਨ। ਇਹ ਕੇਸ ਉਨ੍ਹਾਂ ’ਤੇ 7 ਜੁਲਾਈ 2018 ਨੂੰ ਥਾਣਾ ਮੂਲੇਪੁਰ ’ਚ ਦਰਜ ਹੋਇਆ ਸੀ ਜਿਸ ਸਬੰਧੀ ਛੇ ਸਾਲ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਇਸ ਸਬੰਧੀ ਹਰਪਾਲਪੁਰ ਦਾ ਕਹਿਣਾ ਹੈ ਕਿ ਉਸ ’ਤੇ ਇਹ ਝੂਠਾ ਕੇਸ ਕੁਝ ਰਾਜਸੀ ਆਗੂਆਂ ਦੀ ਸ਼ਹਿ ’ਤੇ ਸਿਆਸੀ ਕਿੜਾਂ ਕੱਢਣ ਲਈ ਦਰਜ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਉਦੋਂ ਹਰਵਿੰਦਰ ਹਰਪਾਲਪੁਰ ਅਕਾਲੀ ਦਲ ’ਚ ਸ਼ਨ, ਪਰ ਹੁਣ ਉਹ ਭਾਜਪਾ ਦਾ ਹਿੱਸਾ ਹਨ।
Advertisement
Advertisement