ਪੁਲੀਸ ਚੌਕੀ ਈਸੜੂ ’ਚ ਇੰਚਾਰਜ ਤੋਂ ਵਾਂਝੀ
05:19 AM May 07, 2025 IST
ਪੱਤਰ ਪ੍ਰੇਰਕ
ਪਾਇਲ, 6 ਮਈ
ਇਥੋਂ 30 ਅਪਰੈਲ ਨੂੰ ਸੇਵਾ ਮੁਕਤ ਹੋਏ ਇੰਸਪੈਕਟਰ ਦਵਿੰਦਰ ਸਿੰਘ ਤੋਂ ਬਾਅਦ ਪੁਲੀਸ ਚੌਕੀ ਈਸੜੂ ਇੰਚਾਰਜ ਤੋਂ ਸੱਖਣੀ ਹੈ। ਅਹੁਦਾ ਖਾਲੀ ਹੋਣ ਤੋਂ ਬਾਅਦ ਅਜੇ ਤੱਕ ਇੱਥੇ ਕੋਈ ਵੀ ਥਾਣੇਦਾਰ ਤਾਇਨਾਤ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਤੋਂ ਬਾਅਦ ਸਿਰਫ ਦੋ ਮੁਲਾਜ਼ਮ ਹੀ ਪੂਰੇ 18 ਪਿੰਡਾਂ ਦੀ ਸੁਰੱਖਿਆ ਨੂੰ ਦੇਖ ਰਹੇ ਹਨ। ਅੱਜ ਸਵੇਰੇ ਇਲਾਕੇ ਦੇ ਵਿਅਕਤੀ ਕਿਸੇ ਕੰਮ ਦੇ ਸਿਲਸਲੇ ’ਚ ਪੁਲੀਸ ਚੌਕੀ ਈਸੜੂ ਗਏ ਤਾਂ ਉੱਥੇ ਚੌਕੀ ਦਾ ਗੇਟ ਬੰਦ ਸੀ। ਇਸ ਸਬੰਧੀ ਮੁਨਸ਼ੀ ਬਿਕਰਮਜੀਤ ਸਿੰਘ ਭੰਗੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਸਵੇਰੇ ਰੇਡ ’ਤੇ ਗਏ ਹੋਏ ਸਨ ਤੇ ਹੁਣ ਲੁਧਿਆਣਾ ਐੱਨਡੀਪੀਐੱਸ ਐਕਟ ਦੇ ਚਲਾਨ ਪਾਸ ਕਰਵਾਉਣ ਲਈ
ਗਏ ਹੋਏ ਹਨ ਤੇ ਦੂਸਰਾ ਮੁਲਾਜਮ ਹਰਬੰਸ ਸਿੰਘ ਵਾਰੰਟ ਤਮੀਲ ਕਰਵਾਉਣ ਲਈ ਗਏ ਹੋਏ ਹਨ।
Advertisement
Advertisement