ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਰਾਣੀ ਰੰਜਿਸ਼ ਕਾਰਨ ਨੌਜਵਾਨ ’ਤੇ ਗੋਲੀਆਂ ਚਲਾਈਆਂ

05:13 AM May 08, 2025 IST
featuredImage featuredImage

ਸੁਭਾਸ਼ ਚੰਦਰ

Advertisement

ਸਮਾਣਾ, 7 ਮਈ
ਇੱਥੇ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ’ਤੇ ਗੋਲੀਆਂ ਚਲਾਉਣ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਕ ਮਾਮਲੇ ’ਚ ਸਦਰ ਪੁਲੀਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਗੁਰਲਵਲੀਨ ਸਿੰਘ , ਮਸਤਾਨ ਸਿੰਘ ਅਤੇ ਅਕਾਸ਼ ਸੋਹੀ ਸ਼ਾਮਲ ਹਨ। ਪੁਲੀਸ ਚੌਕੀ ਮਵੀਕਲਾਂ ਮੁਖੀ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਸੁਖਮਨ ਸਿੰਘ ਵਾਸੀ ਪਿੰਡ ਤੰਬੂਵਾਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਦੀ ਉਸ ਦੇ ਦੋਸਤ ਕਰਨਵੀਰ ਸ਼ਰਮਾ ਦੇ ਨਾਲ ਪੁਰਾਣੀ ਰੰਜਿਸ਼ ਸੀ। 5 ਮਈ ਨੂੰ ਦੇਰ ਸ਼ਾਮ ਉਹ ਆਪਣੇ ਦੋਸਤ ਕਰਨਵੀਰ ਸ਼ਰਮਾ ਦੇ ਨਾਲ ਪਿੰਡ ਕਕਰਾਲਾ ਭਾਇਕਾ ਵਾਸੀ ਦੋਸਤ ਦਿਲਪ੍ਰੀਤ ਸਿੰਘ ਦੇ ਘਰ ਤੋਂ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਜਾ ਰਹੇ ਸੀ ਕਿ ਗੁਰਦੁਆਰਾ ਸਾਹਿਬ ਨੇੜੇ ਪੰਹੁਚਣ ’ਤੇ ਇਕ ਬੋਲੈਰੋ ਗੱਡੀ ਪਿੱਛੇ ਆ ਕੇ ਰੁਕੀ ਅਤੇ ਡਰਾਈਵਰ ਸੀਟ ’ਤੇ ਬੈਠੇ ਮੁਲਜ਼ਮ ਲਵਲੀਨ ਸਿੰਘ ਨੇ ਸ਼ੀਸ਼ਾ ਹੇਠਾਂ ਕਰਕੇ ਜਾਨ ਤੋਂ ਮਾਰਨ ਦੀ ਨਿਯਤ ਨਾਲ ਉਸ ’ਤੇ ਫਾਇਰ ਕੀਤਾ ਜੋ ਉਸ ਦੀ ਬਾਂਹ ’ਤੇ ਲੱਗਿਆ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਅਕਾਸ਼ ਸਿੰਘ ਨੇ ਆਪਣੇ ਹੱਥ ਵਿਚ ਫੜੇ ਪਿਸਤੌਲ ਨਾਲ ਫਾਇਰ ਕੀਤਾ, ਜੋ ਉਸ ਦੇ ਪੈਰ ਵਿਚ ਲੱਗਿਆ। ਇਸ ਦੌਰਾਨ ਮੁਲਜ਼ਮ ਮਸਤਾਨ ਸਿੰਘ ਨੇ ਗੱਡੀ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤਾਂ ਉਹ ਆਪਣੇ ਮੋਟਰਸਾਈਕਲ ਨੂੰ ਘਟਨਾ ਵਾਲੀ ਥਾਂ ’ਤੇ ਛੱਡ ਕੇ ਆਪਣੇ ਦੋਸਤ ਕਰਨਵੀਰ ਸ਼ਰਮਾ ਸਣੇ ਉਥੋਂ ਦੌੜ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਪਾਤੜਾਂ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

Advertisement
Advertisement