ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਨੋਟੀਫਿਕੇਸ਼ਨ ਤੋਂ ਮੁਲਾਜ਼ਮ ਖਫ਼ਾ

01:32 PM Feb 07, 2023 IST

ਖੇਤਰੀ ਪ੍ਰਤੀਨਿਧ
ਬਰਨਾਲਾ, 6 ਫਰਵਰੀ

Advertisement

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਗੁਲਾਬ ਸਿੰਘ ਤੇ ਜਨਰਲ ਸਕੱਤਰ ਨਿਰਮਲ ਸਿੰਘ ਦੀ ਅਗਵਾਈ ਵਿੱਚ ਹੋਈ। ਜਾਣਕਾਰੀ ਦਿੰਦਿਆਂ ਆਗੂ ਪਰਮਿੰਦਰ ਰੁਪਾਲ, ਦਲਜੀਤ ਸਿੰਘ ਬਿਜਲੀ ਬੋਰਡ ਅਤੇ ਮਲਕੀਤ ਸਿੰਘ ਪੱਤੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਦੇ ਰੋਸ ਵਜੋਂ 8 ਫਰਵਰੀ ਬਰਨਾਲਾ ਵਿੱਚ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਤਿਆਰੀ ਵਜੋਂ ਅੱਜ ਸਮੂਹ ਐਨਪੀਐੱਸ ਵਾਲੇ ਮੁਲਾਜ਼ਮਾਂ ਆਪਣੇ-ਆਪਣੇ ਦਫ਼ਤਰਾਂ ਤੇ ਸਕੂਲਾਂ ਵਿੱਚ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਤੇ ਭਲਕੇ ਵੀ ਸਾੜਨਗੇ। ਜ਼ਿਲ੍ਹਾ ਕੋ-ਕਨਵੀਨਰ ਰਾਕੇਸ਼ ਕੁਮਾਰ ਅਤੇ ਜਸਕਰਨ ਸੰਘੇੜਾ ਨੇ ਮੰਗ ਕੀਤੀ ਕਿ ਪੈਨਸ਼ਨ ਤੈਅ ਕਰਨ ਸਮੇਂ 20 ਸਾਲਾਂ ਦੀ ਸਰਵਿਸ ‘ਤੇ ਪੂਰੀ ਪੈਨਸ਼ਨ ਦਿੱਤੀ ਜਾਵੇ। 8 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕਰਨਗੇ।

ਇਸ ਮੀਟਿੰਗ ਵਿੱਚ ਕੇਵਲ ਸਿੰਘ,ਸੁਖਬੀਰ ਸਿੰਘ, ਮਨਦੀਪ ਕੁਮਾਰ ਸੰਘੇੜਾ, ਰੁਪਿੰਦਰਜੀਤ ਸਿੰਘ, ਮਨਜੀਤ ਸਿੰਘ, ਨਰਿੰਦਰ ਢਿਲਵਾਂ, ਵਿਸ਼ਾਲ ਉੱਪਲ ਮਨਦੀਪ ਸਿੰਘ ਭੈਣੀ ਜੱਸਾ ਆਦਿ ਸ਼ਾਮਿਲ ਹੋਏ।

Advertisement

Advertisement