ਪੀਰ ਗੋਦੜੀ ਸ਼ਾਹ ਦੀ ਯਾਦ ’ਚ ਜੋੜ ਮੇਲਾ ਸ਼ੁਰੂ
05:04 AM Jul 06, 2025 IST
ਸ਼ਾਹਕੋਟ: ਸ਼ਾਹਕੋਟ-ਮਲਸੀਆਂ ਦੇ ਵਿਚਕਾਰ ਪਿੰਡ ਕੋਟਲੀ ਗਾਜਰਾਂ ਦੇ ਰੇਲਵੇ ਫਾਟਕ ਨਜ਼ਦੀਕ ਦਰਬਾਰ ਪੀਰ ਬਾਬਾ ਗੋਦੜੀ ਸ਼ਾਹ ਦਾ ਸਾਲਾਨਾ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਮੁੱਖ ਸੇਵਾਦਾਰ ਚਰਨ ਦਾਸ, ਬਾਬਾ ਨੂਰਦੀਨ ਜਗਰਾਉਂ, ਸਾਬਕਾ ਸਰਪੰਚ ਬੂਟਾ ਸਿੰਘ, ਤਰਸੇਮ ਲਾਲ ਸ਼ਰਮਾ, ਸਤਿੰਦਰਪਾਲ ਸਿੰਘ ਸੋਨਾ, ਪੰਚ ਜਰਨੈਲ ਸਿੰਘ ਤੇ ਦੇਸ ਰਾਜ ਭੂਪਾ, ਜੋਗਿੰਦਰ ਸਿੰਘ ਟਾਈਗਰ, ਧਰਮਪਾਲ ਆਦਿ ਨੇ ਦਰਬਾਰ ’ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਮੁੱਖ ਸੇਵਾਦਾਰ ਚਰਨ ਦਾਸ ਨੇ ਦੱਸਿਆ ਕਿ ਮੇਲੇ ਦੇ ਦੂਜੇ ਤੇ ਆਖ਼ਰੀ ਦਿਨ 6 ਜੁਲਾਈ ਨੂੰ ਸੱਭਿਆਚਾਰਕ ਪ੍ਰੋਗਰਾਮ ਛਿੰਝ ਮਹਿਫ਼ਲ-ਏ-ਕਵਾਲ ਹੋਵੇਗੀ। -ਪੱਤਰ ਪ੍ਰੇਰਕ
Advertisement
Advertisement