ਪੀਰਖਾਨੇ ’ਚ ਚੋਰੀ ਮਾਮਲੇ ’ਚ ਕੇਸ ਦਰਜ
05:26 AM Jun 17, 2025 IST
ਤਪਾ ਮੰਡੀ: ਤਾਜੋੋਕੇ ਪੀਰਖਾਨੇ ਵਿੱਚ ਹੋਈ ਚੋਰੀ ’ਚ ਪੁਲੀਸ ਵੱਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਪੀਰਖਾਨਾ ਕਮੇਟੀ ਦੇ ਪ੍ਰਬੰਧਕ ਜਗਸੀਰ ਰਾਮ ਨੇ ਪੁਲੀਸ ਪਾਸ ਬਿਆਨ ਦਰਜ ਕਰਵਾਏ ਸਨ ਕਿ 12-13 ਜੂਨ ਦੀ ਰਾਤ ਨੂੰ ਤਿੰਨ ਅਣਪਛਾਤੇ ਚੋਰਾਂ ਨੇ ਪੀਰਖਾਨੇ ਵਿੱਚੋਂ 2 ਗੈਸ ਸਿਲੰਡਰ, ਤਿੰਨ ਗੈਸ ਵਾਲੀਆਂ ਭੱਠੀਆਂ, ਖਾਣਾ ਬਣਾਉਣ ਵਾਲਾ ਇੱਕ ਵੱਡਾ ਦੇਗਾ, ਤਿੰਨ ਗੱਟੇ ਕਣਕ, 1 ਐੱਲਸੀਡੀ ਅਤੇ 15 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ ਸੀ। ਪੁਲੀਸ ਨੇ ਇੱਕ ਮੁਲਜ਼ਮ ਦੀ ਪਹਿਚਾਣ ਕਰ ਲਈ ਹੈ ਜੋ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਮੌਕੇ ਹੌਲਦਾਰ ਗੁਰਮੀਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement