ਪੀਯੂ ਵੱਲੋਂ ਆਨਲਾਈਨ ਕਾਲਜ ਐਫੀਲੀਏਸ਼ਨ ਸਿਸਟਮ ਲਾਂਚ
05:18 AM May 28, 2025 IST
ਕੁਲਦੀਪ ਸਿੰਘ
ਚੰਡੀਗੜ੍ਹ, 27 ਮਈ
ਕਾਲਜ ਐਫੀਲੀਏਸ਼ਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਸਣੇ ਹਰ ਪੜਾਅ ’ਤੇ ਸਪੱਸ਼ਟਤਾ ਪ੍ਰਦਾਨ ਕਰ ਕੇ ਪਾਰਦਰਸ਼ਤਾ ਵਧਾਉਣ ਲਈ ਪਹਿਲਕਦਮੀ ਕਰਦਿਆਂ ਪੰਜਾਬ ਯੂਨੀਵਰਸਿਟੀ (ਪੀਯੂ) ਵੱਲੋਂ ਅੱਜ ਆਨਲਾਈਨ ਐਫੀਲੀਏਸ਼ਨ ਸਿਸਟਮ ਲਾਂਚ ਕੀਤਾ ਗਿਆ। ਪੀਯੂ ਦੇ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਨੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਯੋਜਨਾ ਰਾਵਤ, ਡੀਨ ਕਾਲਜ ਵਿਕਾਸ ਕੌਂਸਲ (ਡੀਸੀਡੀਸੀ) ਪ੍ਰੋ. ਸੰਜੇ ਕੌਸ਼ਿਕ, ਪ੍ਰੋ. ਰਜਤ ਸੰਧੀਰ, ਪ੍ਰੋ. ਸੋਨਲ ਚਾਵਲਾ, ਪ੍ਰੋ. ਸਵਿਤਾ ਉੱਪਲ ਅਤੇ ਡਾ. ਪ੍ਰਵੀਨ ਗੋਇਲ ਦੀ ਮੌਜੂਦਗੀ ਵਿੱਚ ਆਨਲਾਈਨ ਪੋਰਟਲ ਲਾਂਚ ਕੀਤਾ। ’ਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਸਮਰੱਥ ਪੋਰਟਲ ਵਿਸ਼ੇਸ਼ ਤੌਰ ’ਤੇ ਪੰਜਾਬ ਯੂਨੀਵਰਸਿਟੀ ਦੇ ਐਫੀਲੀਏਸ਼ਨ ਢਾਂਚੇ ਦੇ ਅਨੁਕੂਲ ਬਣਾਇਆ ਗਿਆ ਹੈ।
Advertisement
Advertisement