ਪੀਐੱਮ ਸ੍ਰੀ ਸਕੂਲ ਦੇਵੀਗੜ੍ਹ ਦੀਆਂ ਦੋ ਵਿਦਿਆਰਥਣਾਂ ਮੈਰਿਟ ’ਚ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੀਆਂ ਦੋ ਵਿਦਿਆਰਥਣਾਂ ਮਨੀਸ਼ਾ ਅਤੇ ਮਨਪ੍ਰੀਤ ਕੌਰ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕਰ ਕੇ ਇਲਾਕੇ ਦਾ ਮਾਣ ਵਧਾਇਆ ਹੈ। ਵਿਦਿਆਰਥਣ ਮਨੀਸ਼ਾ ਪਿੰਡ ਰਾਜੂ ਖੇੜੀ ਤੋਂ ਹੈ, ਜਿਸ ਨੇ ਪੂਰੇ ਪੰਜਾਬ ਵਿੱਚ 35ਵਾਂ ਸਥਾਨ ਅਤੇ ਪਟਿਆਲਾ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੋਵਾਂ ਵਿਦਿਆਰਥਣਾਂ ਦੇ ਨਾਲ ਲਗਭਗ 20 ਤੋਂ 30 ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਮਰਸ ਅਤੇ ਮੈਡੀਕਲ ਵਿੱਚ ਵੀ ਬਹੁਤ ਸਾਰੇ ਵਿਦਿਆਰਥੀਆਂ ਨੇ 90 ਤੋਂ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ, ਪਰਮਿੰਦਰ ਸ਼ਰਮਾ ਸਰਪੰਚ ਬਹਿਰੂ, ਪ੍ਰੇਮ ਸਿੰਘ ਖਨੇਜਾ, ਕਰਮਜੀਤ ਸਿੰਘ ਰੁੜਕੀ, ਐਸ.ਐਮ.ਸੀ. ਚੇਅਰਮੈਨ ਪਰਮਿੰਦਰ ਸਿੰਘ, ਰਾਜਾ ਧੰਜੂ ਅਤੇ ਬੱਚਿਆਂ ਦੇ ਮਾਪੇ ਸਕੂਲ ਵਿੱਚ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਇਲਾਕੇ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ। ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਉਨ੍ਹਾਂ ਦੀ ਇਸ ਕਾਮਯਾਬੀ ’ਤੇ ਵਧਾਈ ਦਿੱਤੀ। ਵਿਦਿਆਰਥਣ ਮਨਪ੍ਰੀਤ ਕੌਰ ਪਿੰਡ ਬਹਿਰੂ ਤੋਂ ਹੈ। ਪਿੰਡ ਬਹਿਰੂ ਦੇ ਸਰਪੰਚ ਪਰਮਿੰਦਰ ਸ਼ਰਮਾ ਨੇ ਵੀ ਬੱਚਿਆਂ ਅਤੇ ਇਲਾਕੇ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਅਮਰ ਸਿੰਘ, ਵਿਜੈ ਕੁਮਾਰ, ਰਵਿੰਦਰ ਸਿੰਘ ਸੈਣੀ, ਗੁਰਸੇਵਕ ਸਿੰਘ, ਮਨੀਸ਼ ਰਾਜ, ਅਰਵਿੰਦਰ ਕੌਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਜਸਪਾਲ ਕੌਰ, ਰਮਨਪ੍ਰੀਤ ਕੌਰ ਤੇ ਸਟਾਫ਼ ਮੈਂਬਰ ਮੌਜੂਦ ਸਨ।