ਪੀਏਯੂ ਦੀ ਸਾਬਕਾ ਵਿਦਿਆਰਥਣ ਆਸਟਰੇਲੀਆ ਦੀ ਸੰਸਦ ਮੈਂਬਰ ਵਜੋਂ ਚੁੱਕੇਗੀ ਸਹੁੰ
04:28 AM May 23, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਈ
ਪੀਏਯੂ ਦੀ ਸਾਬਕਾ ਵਿਦਿਆਰਥਣ ਆਸਟਰੇਲੀਆ ਦੀ ਸੰਸਦ ’ਚ ਪਹਿਲੀ ਪੰਜਾਬੀ ਮਹਿਲਾ ਮੈਂਬਰ ਬਣ ਗਈ ਹੈ ਤੇ ਉਹ ਛੇਤੀ ਹੀ ਅਹੁਦੇ ਦੀ ਸਹੁੰ ਚੁੱਕੇਗੀ। ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਦੇ ਵਸਨੀਕ ਕਸ਼ਮੀਰ ਸਿੰਘ ਦੀ ਧੀ ਡਾ. ਪਰਵਿੰਦਰ ਕੌਰ ਨੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੀਐੱਸਸੀ ਅਤੇ ਐੱਮਐੱਸਸੀ ਕਰਨ ਤੋਂ ਬਾਅਦ ਆਪਣੀ ਉਚੇਰੀ ਪੜ੍ਹਾਈ ਆਸਟਰੇਲੀਆ ’ਚ ਕੀਤੀ। ਆਸਟਰੇਲੀਆ ’ਚ ਉਨ੍ਹਾਂ ਨੇ ਫ਼ਸਲਾਂ ਦੇ ਡੀਐੱਨਏ ਉੱਪਰ ਕੰਮ ਕੀਤਾ। ਪਸ਼ੂਆਂ ਦੇ ਚਾਰੇ ਵਿੱਚ ਬਣਨ ਵਾਲੀ ਮੀਥੇਨ ਗੈਸ ਬਾਰੇ ਕੀਤੇ ਕੰਮ ਲਈ ਉਸ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਵੀ ਕੀਤਾ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨੇ ਡਾ. ਪਰਵਿੰਦਰ ਕੌਰ ਨੂੰ ਵਧਾਈ ਦਿੱਤੀ ਹੈ।
Advertisement
Advertisement