ਪੀਏਯੂ ’ਚ ਦਾਖ਼ਲੇ ਲਈ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ
07:55 AM May 29, 2025 IST
ਖੇਤਰੀ ਪ੍ਰਤੀਨਿਧ
Advertisement
ਲੁਧਿਆਣਾ, 28 ਮਈ
ਪੀਏਯੂ ਦੇ ਨਵੇਂ ਅਕਾਦਮਿਕ ਸੈਸ਼ਨ 2025-26 ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ ਪੜ੍ਹਾਈ ਲਈ ਸੂਬੇ ਭਰ ਵਿੱਚੋਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਇਸ ਸਿਲਸਿਲੇ ਵਿੱਚ ਹੁਣ ਤੱਕ 6500 ਤੋਂ ਵਧੇਰੇ ਬਿਨੈ ਪੱਤਰ ਦਾਖਲੇ ਲਈ ਆਏ ਹਨ। ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀਈਟੀ) ਵਿੱਚ ਦਾਖਲੇ ਲਈ 3497 ਅਰਜ਼ੀਆਂ ਮਿਲੀਆਂ ਹਨ। ਬੀਐੱਸਸੀ (ਫੈਸ਼ਨ ਡਿਜ਼ਾਈਨਿੰਗ) ਵਿੱਚ ਪਿਛਲੇ ਸਾਲ ਹਾਸਲ ਹੋਈਆਂ 45 ਅਰਜ਼ੀਆਂ ਦੇ ਮੁਕਾਬਲੇ ਇਸ ਵਰ੍ਹੇ 77 ਅਰਜ਼ੀਕਾਰਾਂ ਨੇ ਦਾਖਲੇ ਵਿੱਚ ਦਿਲਚਸਪੀ ਦਿਖਾਈ ਹੈ। ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿੱਚ ਦਾਖਲੇ ਲਈ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ (ਬੀਐੱਸਈਟੀ) ਵਿੱਚ ਹੁਣ ਤੱਕ 667 ਬਿਨੈਕਾਰ ਕਤਾਰ ਵਿੱਚ ਹਨ।
Advertisement
Advertisement