ਪੀਂਘ ਨੇ ਲਈ ਅੱਠ ਵਰ੍ਹਿਆਂ ਦੇ ਬੱਚੇ ਦੀ ਜਾਨ
05:04 AM Dec 23, 2024 IST
ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ
ਨੇੜਲੇ ਪਿੰਡ ਛਾਜਲੀ ’ਚ ਰਹਿਣ ਵਾਲੇ ਪਰਵਾਸੀ ਪਰਿਵਾਰ ਦੇ ਅੱਠ ਕੁ ਸਾਲਾਂ ਬੱਚੇ ਦੀ ਘਰ ਵਿੱਚ ਪਾਈ ਪੀਂਘ ਨਾਲ ਗਲਾ ਘੁੱਟ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਥਲੇਸ਼ ਕੁਮਾਰ ਦਾ ਅੱਠ ਸਾਲਾਂ ਬੱਚਾ ਧਰੁਵ ਆਪਣੇ ਘਰ ਦੇ ਕਮਰੇ ’ਚ ਖੇਡ ਰਿਹਾ ਸੀ ਅਤੇ ਉਸ ਦੀ ਮਾਤਾ ਧਰੁਵ ਨੂੰ ਖੇਡਦਿਆਂ ਛੱਡ ਕੇ ਨੇੜਲੇ ਆਂਗਣਵਾੜੀ ਸੈਂਟਰ ਵਿੱਚ ਕਿਸੇ ਕੰਮ ਲਈ ਚਲੇ ਗਈ। ਜਦੋਂ ਉਹ ਵਾਪਸ ਆਈ ਤਾਂ ਉਸ ਦਾ ਪੁੱਤਰ ਧਰੁਵ ਕਮਰੇ ਵਿੱਚ ਛੋਟੇ ਬੱਚੇ ਦੇ ਝੂਟਣ ਲਈ ਪਾਈ ਪੀਂਘ ਨਾਲ ਲਟਕ ਰਿਹਾ ਸੀ ਜਿਸ ਦੀ ਗਲਾ ਘੁੱਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਸਿਰਫ਼ ਪੰਜ ਮਿੰਟ ਲਈ ਜਦੋਂ ਉਸ ਦੀ ਮਾਤਾ ਘਰੋਂ ਬਾਹਰ ਗਈ ਤਾਂ ਉਹ ਪੀਂਘ ਦੀ ਰੱਸੀ ਨਾਲ ਝੂਟੇ ਲੈਣ ਲੱਗਾ। ਪੀਂਘ ਦੀ ਰੱਸੀ ਕਾਰਨ ਗਲਾ ਘੁੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ।
Advertisement
Advertisement