ਪਿੰਡ ਹਾਜ਼ੀਪੁਰ ਤੋਂ 1200 ਲਿਟਰ ਲਾਹਣ ਬਰਾਮਦ
ਮੁਖਤਿਆਰ ਸਿੰਘ ਨੌਗਾਵਾਂਦੇਵੀਗੜ੍ਹ, 16 ਮਈ
ਪੰਜਾਬ ਪੁਲੀਸ ਵੱਲੋਂ ਨਜਾਇਜ਼ ਸ਼ਰਾਬ ਖਿਲਾਫ ਵਿੱਢੀ ਮੁਹਿੰਮ ਤਹਿਤ ਸੀਨੀਅਰ ਪੁਲੀਸ ਕਪਤਾਨ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸਾਂ ’ਤੇ ਸਵਰਨਜੀਤ ਕੌਰ ਐੱਸਪੀ ਅਤੇ ਗੁਰਪ੍ਰਤਾਪ ਸਿੰਘ ਡੀਐੱਸਪੀ ਦਿਹਾਤੀ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਜੁਲਕਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਆਪਣੀ ਟੀਮ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਮਿਲ ਕੇ ਥਾਣਾ ਜ਼ੁਲਕਾਂ ਅਧੀਨ ਪਿੰਡ ਹਾਜ਼ੀਪੁਰ ਵਿੱਚ ਛਾਪਾ ਮਾਰ ਕੇ 1200 ਲਿਟਰ ਤੋਂ ਵੀ ਵੱਧ ਕੱਚੀ ਸ਼ਰਾਬ (ਲਾਹਣ) ਬਰਾਮਦ ਕੀਤੀ ਹੈ। ਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਸ ਪੰਜਾਬ ਵਿੱਚ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਵਾਲਿਆਂ ਨੂੰ ਨਕੇਲ ਪਾਉਣ ਲਈ ਵਚਨਬਧ ਹੈ। ਮੁਲਜ਼ਮਾਂ ਦੀ ਵਿੱਚ ਰੰਗਾ ਸਿੰਘ ਪੁੱਤਰ ਜੋਗਿੰਦਰ ਸਿੰਘ, ਹੰਸਾ ਪੁੱਤਰ ਜੰਗੀਰ ਸਿੰਘ ਵਾਸੀਪੁਰ ਤੋਂ 240 ਲਿਟਰ ਲਾਹਣ, ਅਮਰੀਕ ਸਿੰਘ, ਅਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਹਾਜ਼ੀਪੁਰ ਤੋਂ 225 ਲਿਟਰ ਲਾਹਣ, ਜਰਨੇਲ ਸਿੰਘ ਪੁੱਤਰ ਬਾਵਾ ਸਿੰਘ, ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਹਾਜੀਪੁਰ ਤੋਂ 435 ਲਿਟਰ ਲਾਹਣ ਅਤੇ ਮਹਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰਾ ਚਰਨ ਸਿੰਘ ਹਾਜੀਪੁਰ ਤੋਂ 300 ਲੀਟਰ ਲਾਹਣ ਬਰਾਮਦ ਕੀਤੀ ਹੈ। ਉਨ੍ਹਾਂ ਇਹ ਲਾਹਣ ਪਲਾਸਟਿਕ ਦੀਆਂ ਪੀਪੀਆਂ ਅਤੇ ਮਰਦਬਾਨਾਂ ’ਚ ਪਾ ਕੇ ਪਿੰਡ ਦੇ ਨਜ਼ਦੀਕ ਹੀ ਇੱਕ ਛੱਪੜ ਅਤੇ ਖੇਤਾਂ ਵਿੱਚ ਦੱਬੀ ਹੋਈ ਸੀ। ਇਸ ਟੀਮ ਵਿੱਚ ਹੌਲਦਾਰ ਸੁਰਜੀਤ ਸਿੰਘ, ਸਹਾਇਕ ਥਾਣੇਦਾਰ ਸੁਰਿੰਦਰ ਸਿੰਘ, ਸਹਾਇਕ ਥਾਣੇਦਾਰ ਕਰਮ ਚੰਦ ਅਤੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਸਣੇ 50 ਤੋਂ ਵੱਧ ਪੁਲੀਸ ਕਰਮਚਾਰੀ ਸ਼ਾਮਲ ਸਨ। ਥਾਣਾ ਜੁਲਕਾਂ ਦੀ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ।