ਪਿੰਡ ਮਰੋੜੀ ’ਚ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ
05:25 AM Dec 25, 2024 IST
ਨਿੱਜੀ ਪੱਤਰ ਪ੍ਰੇਰਕ
Advertisement
ਸਮਾਣਾ, 24 ਦਸੰਬਰ
ਸਦਰ ਸਮਾਣਾ ਅਧੀਨ ਆਉਂਦੇ ਪਿੰਡ ਮਰੋੜੀ ਵਿੱਚ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਜੀ.ਐੱਸ ਸਿਕੰਦ ਨੇ ਨਸ਼ਾ ਤਸਕਰ ਇੰਦਰਜੀਤ ਸਿੰਘ ਵਾਸੀ ਮਰੋੜੀ ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਆਪਣੀ ਘਰਵਾਲੀ ਕਰਪਾਲ ਕੌਰ ਦੇ ਨਾਂ ’ਤੇ ਪਿੰਡ ਮਰੋੜੀ ’ਚ ਬਣਾਈ ਕੋਠੀ ਬਣਾਈ, ਜਿਸ ਦੀ ਕੀਮਤ ਕਰੀਬ 64.68 ਲੱਖ ਰੁਪਏ ਹੈ, ਨੂੰ ਅਟੈਚ ਕੀਤਾ ਗਿਆ। ਇਸ ਮੌਕੇ ਡੀਐੱਸਪੀ ਸਿਕੰਦ ਨੇ ਕਿਹਾ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਥਾਣਾ ਸਦਰ ਸਮਾਣਾ ਐੱਸਐੱਚਓ ਅਵਤਾਰ ਸਿੰਘ, ਮਵੀ ਚੌਂਕੀ ਇੰਚਾਰਜ ਬਲਕਾਰ ਸਿੰਘ ਨਿਰਮਾਣ ਅਤੇ ਪੁਲੀਸ ਪਾਰਟੀ ਮੌਜੂਦ ਸੀ।
Advertisement
Advertisement