ਪਿੰਡ ਬਮਾਲ ’ਚ 5 ਏਕੜ ਕਣਕ ਦੀ ਫ਼ਸਲ ਸੜੀ
06:28 AM Apr 16, 2025 IST
ਖੇਤਰੀ ਪ੍ਰਤੀਨਿਧ
ਧੂਰੀ, 15 ਅਪਰੈਲ
ਧੂਰੀ ਦੇ ਨੇੜਲੇ ਪਿੰਡ ਬਮਾਲ ਵਿੱਚ 5 ਏਕੜ ਕਣਕ ਦੀ ਫਸਲ ਸੜ ਗਈ। ਪੀੜਤ ਕਿਸਾਨ ਲਖਵੀਰ ਸਿੰਘ ਬਮਾਲ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਜਦੋਂ ਉਹ ਆਪਣੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਵਾਢੀ ਕਰਵਾ ਰਿਹਾ ਸੀ ਤਾਂ ਅਚਾਨਕ ਖੇਤ ਦੇ ਦੂਜੇ ਪਾਸੇ ਕਣਕ ਨੂੰ ਅੱਗ ਲੱਗ ਗਈ ਜਿਸ ਨਾਲ ਲਗਪਗ 5 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ , ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਬਮਾਲ ਦੇ ਲੋਕਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫਾਇਰ ਬ੍ਰਿਗੇਡ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਸਦੀ ਅਤੇ ਉਸਦੇ ਭਰਾ ਗੁਰਤੇਜ ਸਿੰਘ ਦੀ ਲਗਪਗ ਢਾਈ ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਅਤੇ ਕਿਸਾਨ ਗੁਰਧਿਆਨ ਸਿੰਘ ਅਤੇ ਤਾਰਾ ਸਿੰਘ ਦੀ 2 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ, ਇਸ ਮੌਕੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Advertisement
Advertisement