ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ’ਚ ਦਾਨ ਮੰਗਣ ਵਾਲਿਆਂ ’ਤੇ ਪਾਬੰਦੀ

05:17 AM May 09, 2025 IST
featuredImage featuredImage

ਜਗਤਾਰ ਸਮਾਲਸਰ
ਏਲਨਾਬਾਦ, 8 ਮਈ
ਪਿੰਡ ਮੰਮੜ ਖੇੜਾ ਵਾਸੀਆਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪਿੰਡ ਵਿੱਚ ਬਾਹਰ ਤੋਂ ਆ ਕੇ ਦਾਨ ਮੰਗਣ ਵਾਲੇ ਅਤੇ ਲਾਊਡ ਸਪੀਕਰ ਰਾਹੀ ਆਵਾਜ਼ ਦੇ ਕੇ ਸਾਮਾਨ ਵੇਚਣ ਵਾਲੇ ਲੋਕਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਅੱਜ ਗਰਾਮ ਪੰਚਾਇਤ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਵਿੱਚ ਪਿੰਡ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਪਿੰਡ ਦੇ ਬਜ਼ੁਰਗ ਰਾਮਜੀ ਲਾਲ, ਕ੍ਰਿਪਾਲ ਸਿੰਘ, ਅਮਰ ਸਿੰਘ, ਜਗਦੀਸ਼,ਭਗਤ ਸਿੰਘ ਨੇ ਆਖਿਆ ਕਿ ਅਕਸਰ ਫਸਲ ਕੱਟਣ ਤੋਂ ਬਾਅਦ ਪਿੰਡ ਵਿੱਚ ਮੰਗਣ ਵਾਲੇ ਆਉਂਦੇ ਹਨ ਜੋ ਔਰਤਾਂ ਨਾਲ ਠੱਗੀ ਮਾਰ ਜਾਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਪਿੰਡ ਦਾ ਕੋਈ ਵੀ ਵਿਅਕਤੀ ਬਾਹਰੀ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਦਾਨ ਨਹੀਂ ਦੇਵੇਗਾ। ਜੇਕਰ ਕੋਈ ਪਿੰਡ ਵਿੱਚ ਲਾਊਡ ਸਪੀਕਰ ਵਜਾਕੇ ਪ੍ਰਚਾਰ ਕਰਦਾ ਪਾਇਆ ਗਿਆ ਤਾਂ ਉਸਨੂੰ ਦੰਡ ਵਜੋਂ ਪਿੰਡ ਦੀ ਗਊਸ਼ਾਲਾ ਵਿੱਚ 3100 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਫ਼ੈਸਲੇ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement