ਪਿੰਡ ਕਛਵਾ ਦੀ 43 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਮਈ
ਬਲਾਕ ਭੁਨਰਹੇੜੀ ਅਧੀਨ ਪਿੰਡ ਕਛਵਾ ਵਿੱਚ ਪਿਛਲੇ 50 ਸਾਲਾਂ ਤੋਂ ਕੁਝ ਲੋਕਾਂ ਵੱਲੋਂ 43 ਏਕੜ ਪੰਚਾਇਤੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਅੱਜ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਛੁਡਵਾ ਲਿਆ।
ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਸ਼ਿਵੰਦਰ ਸਿੰਘ, ਬੀਡੀਪੀਓ ਭੁਨਰਹੇੜੀ ਸੰਦੀਪ ਸਿੰਘ, ਨਾਇਬ ਤਹਿਸੀਲਦਾਰ ਦੂਧਨਸਾਧਾਂ ਪਵਨ ਕੁਮਾਰ, ਥਾਣਾ ਮੁਖੀ ਜੁਲਕਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਸ਼ਮਿੰਦਰ ਸਿੰਘ ਅਤੇ ਬੀਡੀਪੀਓ ਭੁਨਰਹੇੜੀ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਛਵਾ ਵਿੱਚ ਪਿੰਡ ਦੇ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਪਿਛਲੇ ਕਰੀਬ 50 ਸਾਲਾਂ ਤੋਂ 43 ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਹ ਵਿਅਕਤੀ ਨਾ ਤਾਂ ਕੋਈ ਚਕੋਤਾ ਦੇ ਰਹੇ ਸਨ ਅਤੇ ਨਾ ਹੀ ਜ਼ਮੀਨ ਛੱਡ ਰਹੇ ਸਨ। ਇਸ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਪਿੰਡ ਕਛਵਾ ਦੀ ਪੰਚਾਇਤ ਕੇਸ ਲੜਦੀ ਆ ਰਹੀ ਸੀ ਜਿਸ ’ਤੇ ਹੁਣ ਆ ਕੇ ਸੁਪਰੀਮ ਕੋਰਟ ਨੇ ਇਸ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਾਉਣ ਲਈ ਫੈਸਲਾ ਦਿੱਤਾ।
ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨੇ ਹੁਕਮ ਕੀਤੇ ਹੋਏ ਸਨ, ਜਿਸ ’ਤੇ ਅਮਲ ਕਰਦਿਆਂ ਅੱਜ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਬੰਧਤ ਜ਼ਮੀਨ ਵਿੱਚ ਟਰੈਕਟਰ ਚਲਵਾ ਕੇ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹੱਕ ’ਚ ਲਿਆ। ਇਸ ਮੌਕੇ ਹਰਲਾਲ ਸਿੰਘ ਪੰਚਾਇਤ ਸੈਕਟਰੀ, ਪ੍ਰਭਜੋਤ ਸਿੰਘ ਪੰਚਾਇਤ ਸੈਕਟਰੀ, ਜਗਤਾਰ ਸਿੰਘ ਵੀਡੀਓ, ਹਰਜੀਤ ਗਿਰ ਵੀਡੀਓ, ਅਵਤਾਰ ਸਿੰਘ ਪੰਚਾਇਤ ਸੈਕਟਰੀ, ਤਰਸੇਮ ਲਾਲ ਪੰਚਾਇਤ ਸੈਕਟਰੀ, ਰਣਵੀਰ ਸਿੰਘ ਪੰਚਾਇਤ ਸੈਕਟਰੀ, ਗੁਰਜੀਤ ਸਿੰਘ ਪੰਚਾਇਤ ਸੈਕਟਰੀ, ਨਰਵੀਰ ਸਿੰਘਘ ਜੇਈ, ਅੰਕੁਸ਼ ਕੁਮਾਰ ਜੇਈ, ਗੁਰਜਿੰਦਰ ਸਿੰਘ ਪੰਚਾਇਤ ਸੈਕਟਰੀ, ਸਰਪੰਚ ਮਨਪ੍ਰੀਤ ਕੌਰ ਪਤਨੀ ਬਲਵਿੰਦਰ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ ਤਾਲਬ, ਨਿਸ਼ਾਨ ਸਿੰਘ, ਹਰਪ੍ਰੀਤ ਸਿੰਘ, ਸਵਿੰਦਰ ਸਿੰਘ ਕਛਵਾ ਤੇ ਸਬੰਧਤ ਪਟਵਾਰੀ ਮੌਜੂਦ ਸਨ।