ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ
05:07 AM Jun 09, 2025 IST
ਪੱਤਰ ਪ੍ਰੇਰਕ
Advertisement
ਸ਼ਾਹਬਾਦ ਮਾਰਕੰਡਾ, 8 ਜੂਨ
ਜ਼ਿਲ੍ਹਾ ਵਿਸਤਾਰ ਮਾਹਿਰ ਡਾ. ਸਰਿਤਾ ਰਾਣੀ ਨੇ ਕਿਹਾ ਕਿ ਕਿਸਾਨ ਕੁਦਰਤੀ ਖੇਤੀ ਅਪਣਾ ਕੇ ਆਪਣੀ ਆਮਦਨ ਦੁਗੱਣੀ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਉਹ ਲਾਗਤ ਵੀ ਘਟਾ ਸਕਦੇ ਹਨ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਦੇ ਸੀਨੀਅਰ ਕੋਆਰਡੀਨੇਟਰ ਡਾ. ਬਲਜੀਤ ਸਿੰਘ ਸਹਾਰਨ ਦੀ ਟੀਮ ਨੇ ਅੱਜ ਜ਼ਿਲ੍ਹੇ ਦੇ ਛੇ ਪਿੰਡਾਂ ਵਚ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ 9 ਰੋਜ਼ਾ ਮੁਹਿੰਮ ਵਿਚ ਕਿਸਾਨਾਂ ਨੂੰ ਖੇਤੀਬਾੜੀ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਵਿਸਤਾਰ ਮਾਹਿਰ ਡਾ. ਕਵਿਤਾ ਨੇ ਪਿੰਡ ਖਾਨਪੁਰ ਜਾਟਾਨ, ਢੋਲਾ ਮਾਜਰਾ, ਚੜੂਨੀ ਜਾਟਾਨ, ਕਿਸ਼ਨਗੜ੍ਹ, ਯਾਰਾ ਡੀਗ ਆਦਿ ਵਿਚ ਵੱਖ ਵੱਖ ਕਿਸਮਾਂ ਦੀਆਂ ਨਵੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਦਿੱਤੀ।
Advertisement
Advertisement