ਪਿੰਡਾਂ ਦੇ ਵਿਕਾਸ ਲਈ ਪੈਸੇ ਦੀ ਕੋਈ ਘਾਟ ਨਹੀਂ: ਜੌੜਾਮਾਜਰਾ
ਸੁਭਾਸ਼ ਚੰਦਰ
ਸਮਾਣਾ, 3 ਜਨਵਰੀ
ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 32 ਲੱਖ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ। ਪਿੰਡ ਨਮਾਦਾਂ, ਬਦਨਪੁਰ, ਖੇੜੀ ਫੱਤਣ, ਕਾਕੜਾ ਅਤੇ ਚੂਤੈਹਰਾ ਵਿੱਚ ਜੌੜਾਮਾਜਰਾ ਨੇ ਆਖਿਆ ਕਿ ਪਿੰਡਾਂ ਵਿੱਚ ਸ਼ਹਿਰਾਂ ਦੀ ਤਰਜ਼ ’ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨਮਾਦਾਂ ਪਿੰਡ ਦੇ ਸਰਪੰਚ ਬਲਕਾਰ ਸਿੰਘ ਨੂੰ ਸਟੇਡੀਅਮ ਲਈ 10 ਲੱਖ ਰੁਪਏ, ਬਦਨਪੁਰ ਦੇ ਸਰਪੰਚ ਮਲਕੀਤ ਸਿੰਘ ਨੂੰ 5 ਲੱਖ ਰੁਪਏ ਅਤੇ ਕਾਕੜਾ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ 4 ਲੱਖ ਰੁਪਏ ਦੀ ਗਰਾਂਟ ਸਰਪੰਚ ਗੁਰਵਿੰਦਰ ਸਿੰਘ ਨੂੰ ਦਿੱਤੀ। ਇਸੇ ਤਰ੍ਹਾਂ ਖੇੜੀ ਫੱਤਣ ਦੇ ਸਰਪੰਚ ਸਿਮਰਜੀਤ ਕੌਰ ਨੂੰ 8 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਉਨ੍ਹਾਂ ਪਿੰਡ ਚੂਤੈਹਰਾ ਦੇ ਸਰਪੰਚ ਪ੍ਰਗਟ ਸਿੰਘ ਨੂੰ 5 ਲੱਖ ਰੁਪਏ ਦੀ ਗਰਾਂਟ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਪਾਈਪਲਾਈਨ ਵਿਛਾਉਣ ਲਈ ਦਿੱਤੀ।