ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ
ਜਲੰਧਰ, 1 ਜੂਨ
ਬਲਾਕ ਆਦਮਪੁਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਖਰੀਫ ਵਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਅਫ਼ਸਰ ਬਲਾਕ ਆਦਮਪੁਰ ਡਾ.ਗੁਰਚਰਨ ਸਿੰਘ ਦੀ ਦੇਖ-ਰੇਖ ਹੇਠ ਜਾਗਰੂਕਤਾ ਕੈਂਪ ਲਗਾਏ ਗਏ। ਪਿੰਡ ਅਰਜਨਵਾਲ, ਬੁਲੰਦਪੁਰ, ਖਿੱਚੀਪੁਰ ’ਚ ਲਗਾਏ ਗਏ ਵੱਖ ਵੱਖ ਕੈੰਪਾ ਦੌਰਾਨ 250 ਦੇ ਕਰੀਬ ਕਿਸਾਨਾਂ ਜਿਨ੍ਹਾਂ ਚ ਔਰਤਾਂ ਵੀ ਸ਼ਾਮਿਲ ਸਨ ਨੂੰ ਡਾ. ਕੰਚਨ ਸੰਧੂ ਸਾਇਸਦਾਨ ਕੇਵੀਕੇ ਨੂਰਮਹਿਲ ਵਿਭਾਗ ਦੇ ਸੈਂਟਰ ’ਚ ਚੱਲ ਰਹੀਆਂ ਗਤੀਵਿਧੀਆਂ ਤੇ ਕਿਸਾਨਾਂ ਦੀ ਆਮਦਨ ਵਧਾਉਣ ਵਾਰੇ ਜਾਣਕਾਰੀ ਦਿੱਤੀ। ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਚਰਨ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ’ਚ ਪਾਣੀ ਦੀ ਬੱਚਤ, ਲੇਬਰ ਦੇ ਵਾਧੂ ਖਰਚੇ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਝੋਨੇ ਦੀ ਫਸਲ ਥਾਂ ਛਾਉਣੀ ਦੀ ਮੱਕੀ ਬੀਜਣ ਲਈ ਪ੍ਰੇਰਿਆ ਤੇ ਇਸ ’ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਆਰਥਿਕ ਸਹਾਇਤਾ ਵਾਰੇ ਜਾਣਕਾਰੀ ਦਿੱਤੀ। ਡਾ. ਮਨਿੰਦਰ ਸਿੰਘ ਪ੍ਰਿੰਸੀਪਲ ਸਾਇੰਸਦਾਨ ਪੀਏਯੂ ਲੁਧਿਆਣਾ ਵੱਲੋਂ ਝੋਨੇ ਦੀ ਅਤੇ ਛਾਉਣੀ ਦੀ ਮੱਕੀ ਦੀ ਕਾਸਤ ਵਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਕੈਂਪ ਦੌਰਾਨ ਈਆਰ ਸੁਖਵਿੰਦਰ ਸਿੰਘ ਸਾਇੰਸਦਾਨ ਕੇਂਦਰੀ ਆਲੂ ਖੋਜ ਜਲੰਧਰ ਨੇ ਆਲੂਆਂ ਦੀ ਸੁਚੱਜੀ ਕਾਸ਼ਤ ਬਾਰੇ ਦੱਸਿਆ। ਇਸ ਮੌਕੇ ਮਨੋਜ ਕੁਮਾਰ ਸਰਪੰਚ ਬੁਲੰਦਪੁਰ, ਸੁਖਵੀਰ ਸਿੰਘ ਸਰਪੰਚ ਅਰਜਨਵਾਲ, ਅਮਰਜੀਤ ਸਿੰਘ ਸਾਬਕਾ ਸਰਪੰਚ ਅਰਜਨਵਾਲ, ਦਿਲਬਾਗ ਸਿੰਘ ਸਰਪੰਚ ਖਿੱਚੀਪੁਰ ਤੇ ਹੋਰ ਪਿੰਡਾਂ ਦੇ ਕਿਸਾਨ ਹਾਜ਼ਰ ਸਨ।